ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਲਗਾਤਾਰ ਦੋ ਦਿਨ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਕਾਰਣ ਜਗ੍ਹਾ-ਜਗ੍ਹਾ ਜ਼ਮੀਨ ਧਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਇੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹੜ੍ਹਾਂ ਦੇ ਮੱਦੇਨਜ਼ਰ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਸੂਮਸ ਹਨਟਿੰਗਟਨ ਚੈਕ ਪੋਸਟ ਦਾ ਲਾਂਘਾ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਲਾਂਘਾ ਬੀਤੀ 8 ਨਵੰਬਰ ਨੂੰ ਤਕਰੀਬਨ ਡੇਢ ਸਾਲ ਬਾਅਦ ਖੋਲ੍ਹਿਆ ਗਿਆ ਸੀ।
ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ-ਤੋੜ ਬਾਰਿਸ਼ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਮੁੱਖ ਖੇਤਰ ਅਤੇ ਸੂਬੇ ਦੇ ਅੰਦਰੂਨੀ ਹਿੱਸਿਆਂ ਵਿੱਚ ਪ੍ਰਮੁੱਖ ਸੜਕਾਂ ਪਾਣੀ ਨਾਲ ਬੇਹਾਲ ਹੋ ਗਈਆਂ ਹਨ।
ਇਹ ਵੀ ਪੜ੍ਹੋ: ਖਹਿਰਾ ਦੀ ਸਲਾਖਾਂ ਪਿੱਛੇ ਦੀ ਤਸਵੀਰ ਆਈ ਸਾਹਮਣੇ, ਬਾਬੇ ਨਾਨਕ ਨੂੰ ਕੀਤੀ ਸੱਚ ਦੇ ਜਿੱਤ ਦੀ ਅਰਦਾਸ
ਇਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਦਾ ਕਹਿਰ ਜਾਰੀ ਹੈ ਅਤੇ ਕਈ ਲੋਕ ਮਾਰੇ ਗਏ ਹਨ। ਅਸੀਂ ਉੱਥੇ ਕੈਨੇਡੀਅਨ ਆਰਮਡ ਫੋਰਸਿਜ਼ ਸਮੇਤ ਕਈ ਤਰ੍ਹਾਂ ਦੀ ਮਦਦ ਭੇਜ ਰਹੇ ਹਾਂ, ਨਾਲ ਹੀ ਅਸੀਂ ਖਰਾਬ ਮੌਸਮ ਕਾਰਨ ਹੋਣ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਮੁੜ ਨਿਰਮਾਣ ਲਈ ਤਿਆਰ ਰਹਾਂਗੇ।
ਦੱਸ ਦੇਈਏ ਕਿ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਛੋਟੇ ਜਿਹੇ ਅਮਰੀਕੀ ਕਸਬੇ ਸੁਮਾਸ ਵਿੱਚ ਇਨ੍ਹਾਂ ਹੜ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੁਮਾਸ ਵਿੱਚ ਹੜ੍ਹਾਂ ਕਾਰਨ ਤਿੰਨ ਚੌਥਾਈ ਘਰ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਲੋਕ ਆਪਣੇ ਘਰ ਛੱਡਣ ਨੂੰ ਮਜ਼ਬੂਰ ਹਨ।
ਵੀਡੀਓ ਲਈ ਕਲਿੱਕ ਕਰੋ -: