ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਅਕਸਰ ਨਾਗਰਿਕ ਲਗਾਤਾਰ ਉਨ੍ਹਾਂ ਚੀਜ਼ਾਂ ਤੇ ਟੈਕਸ ਅਦਾ ਕਰਦੇ ਹਨ ਜੋ ਉਹ ਖਰੀਦਦੇ ਹਨ ਜਾਂ ਵਰਤਦੇ ਹਨ। ਇਸ ਵਿੱਚ ਛੋਟੇ ਤੋਂ ਵੱਡੇ ਉਤਪਾਦ ਅਤੇ ਜਨਤਕ ਜਾਇਦਾਦ ਵੀ ਸ਼ਾਮਲ ਹੈ। ਪਰ ਕੀ ਤੁਸੀਂ ਕਦੇ ਮੀਂਹ ਦੇ ਟੈਕਸ ਬਾਰੇ ਸੁਣਿਆ ਹੈ? ਅਜਿਹਾ ਹੀ ਇੱਕ ਟੈਕਸ ਕੈਨੇਡਾ ਦੇ ਟੋਰਾਂਟੋ ਵਿੱਚ ਵੀ ਲਾਗੂ ਹੋਣ ਜਾ ਰਿਹਾ ਹੈ। ਦਰਅਸਲ, ਕੈਨੇਡਾ ਵਿੱਚ ਅਗਲੇ ਮਹੀਨੇ ਤੋਂ ‘Rain Tax’ ਲਾਗੂ ਹੋਣ ਜਾ ਰਿਹਾ ਹੈ। ਇਸਦਾ ਐਲਾਨ ਕੈਨੇਡਾ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾ ਵਿੱਚ ਟੋਰਾਂਟੋ ਸਣੇ ਲਗਭਗ ਪੂਰੇ ਕੈਨੇਡਾ ਵਿੱਚ ‘Storm Water Management’ ਇੱਕ ਭਾਰੀ ਸਮੱਸਿਆ ਰਹੀ ਹੈ। ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ‘ਤੇ ਵੀ ਅਸਰ ਪਿਆ ਹੈ।
ਆਮ ਨਾਗਰਿਕਾਂ ਦੇ ਲਗਾਤਾਰ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਲੋਕਾਂ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਟਾਰਮ ਵਾਟਰ ਡ੍ਰੇਨੇਜ ਸਿਸਟਮ ਬਣਵਾਇਆ ਗਿਆ ਹੈ। ਇਸ ਸਿਸਟਮ ਦੇ ਜ਼ਰੀਏ ਜੋ ਵਾਧੂ ਪਾਣੀ ਇਕੱਠਾ ਹੋ ਜਾਂਦਾ ਹੈ, ਉਸਨੂੰ ਬਾਹਰ ਕੱਢਿਆ ਜਾਵੇਗਾ। ਬਾਰਿਸ਼ ਦੇ ਦਿਨਾਂ ਵਿੱਚ ਭਾਰੀ ਬਾਰਿਸ਼ ਨਾਲ ਕੈਨੇਡਾ ਵਿੱਚ ਕਾਫ਼ੀ ਮੁਸ਼ੱਕਤ ਹੁੰਦੀ ਹੈ। ਇੰਨਾ ਹੀ ਨਹੀਂ ਠੰਢ ਵਿੱਚ ਬਰਫ਼ ਪਿਘਲਣ ਨਾਲ ਵੀ ਚਾਰੋਂ ਪਾਸੇ ਪਾਣੀ ਫੈਲ ਜਾਂਦਾ ਹੈ। ਸ਼ਹਿਰਾਂ ਵਿੱਚ ਮਕਾਨ ਤੋਂ ਲੈ ਕੇ ਸੜਕਾਂ ਤੱਕ ਸਭ ਕੰਕਰੀਟ ਦੀਆਂ ਬਣੀਆਂ ਹੋਈਆਂ ਹਨ। ਅਜਿਹੇ ਵਿੱਚ ਪਾਣੀ ਜਲਦੀ ਸੁੱਕ ਨਹੀਂ ਪਾਉਂਦਾ ਤੇ ਬਾਅਦ ਵਿੱਚ ਸੜਕਾਂ ‘ਤੇ ਵਹਿੰਦਾ ਹੈ। ਜਿਸ ਨਾਲ ਸੜਕਾਂ ਤੇ ਨਾਲੀਆਂ ਦੇ ਜਾਮ ਹੋਣ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ED ਦਾ ਵੱਡਾ ਐਕਸ਼ਨ ! ਐਕਸਾਈਜ਼ ਪਾਲਿਸੀ ਮਾਮਲੇ ‘ਚ 3 ਅਧਿਕਾਰੀ ਕੀਤੇ ਤਲਬ
ਮੀਂਹ ਦੇ ਦਿਨਾਂ ਵਿੱਚ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ, ਕਿਉਂਕਿ ਪਾਣੀ ਨਾਲੀਆਂ ਦੇ ਰਸਤੇ ਘਰਾਂ ਤੱਕ ਜਾਣ ਲੱਗਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀ ਪੈਦਾ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਰਨ-ਆਫ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਟੋਰਾਂਟੋ ਪ੍ਰਸ਼ਾਸਨ ਨੇ ਸਟਾਰਮ ਵਾਟਰ ਚਾਰਜ ਐਂਡ ਵਾਟਰ ਸਰਵਿਸ ਚਾਰਜ ਕੰਸਲਟੇਸ਼ਨ ਨਾਲ ਗੱਲਬਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਨਿਯਮ ਨੂੰ ਰਿਹਾਇਸ਼ੀ ਇਮਾਰਤਾਂ ਦੇ ਨਾਲ-ਨਾਲ ਉਥੋਂ ਦੇ ਦਫਤਰਾਂ, ਹੋਟਲਾਂ ਆਦਿ ਜਗ੍ਹਾ ‘ਤੇ ਵੀ ਲਗਾ ਸਕਦੀ ਹੈ।
ਦੱਸ ਦੇਈਏ ਕਿ ਸਰਕਾਰ ਦੇ ਇਸ ਨਿਯਮ ਦੇ ਆਉਣ ਦੇ ਬਾਅਦ ਤੋਂ ਆਮ ਨਾਗਰਿਕਾਂ ਵਿੱਚ ਨਾਰਾਜ਼ਗੀ ਕਾਫ਼ੀ ਵੱਧ ਗਈ ਹੈ। ਮੌਜੂਦਾ ਸਮੇਂ ਵਿੱਚ ਵੀ ਟੋਰਾਂਟੋ ਦੇ ਲੋਕ ਪਾਣੀ ਦਾ ਟੈਕਸ ਦਿੰਦੇ ਹਨ। ਅਜਿਹੇ ਵਿੱਚ ਸਟਾਰਮ ਵਾਟਰ ਮੈਨੇਜਮੈਂਟ ਦਾ ਨਵਾਂ ਖਰਚ ਇਨ੍ਹਾਂ ਦੇ ਲਈ ਅਸਹਿਣਯੋਗ ਮਹਿਸੂਸ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਨਿਯਮ ਦੇ ਲੱਗਣ ਨਾਲ ਉਨ੍ਹਾਂ ਲੋਕਾਂ ਦੇ ਖਰਚੇ ਵਿੱਚ ਹੋਰ ਵਾਧਾ ਹੋਵੇਗਾ, ਜੋ ਸਟਾਰਮ ਵਾਟਰ ਖੇਤਰ ਵਿੱਚ ਆਉਂਦੇ ਹਨ। ਇਸਦੇ ਇਲਾਵਾ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਲੋਕਾਂ ‘ਤੇ ਵੀ ਭਾਰ ਪਵੇਗਾ। ਕਿਉਂਕਿ ਇੱਥੇ ਖਾਲੀ ਜਗ੍ਹਾ ਘੱਟ ਹੋਣ ਕਾਰਨ ਪਾਣੀ ਜਲਦੀ ਨਹੀਂ ਸੁੱਕ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: