ਬਾਈਕ ਚਲਾਉਂਦੇ ਸਮੇਂ ਸਾਰੀਆਂ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ । ਇਹ ਸਿਰ ਅਤੇ ਦਿਮਾਗ ਦੀ ਸੱਟ ਦੇ ਖਤਰੇ ਨੂੰ ਘਟਾਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਾਈਕ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਹੈ, ਪਰ ਕੈਨੇਡਾ ਦੀ ਇੱਕ ਸਿੱਖ ਮਹਿਲਾ ਟੀਨਾ ਸਿੰਘ ਨੂੰ ਆਪਣੇ ਪੁੱਤਰਾਂ ਦੇ ਪਟਕਿਆਂ ਦੇ ਅਨੁਕੂਲ ਹੈਲਮੇਟ ਨਹੀਂ ਮਿਲਿਆ । ਇਸ ਤੋਂ ਬਾਅਦ ਉਸ ਨੇ ਖੁਦ ਸਿੱਖ ਬੱਚਿਆਂ ਦੇ ਜੂੜੇ ਦੇ ਹਿਸਾਬ ਨਾਲ ਹੈਲਮੇਟ ਡਿਜ਼ਾਈਨ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਇਹ ਖ਼ਾਸ ਤੌਰ ’ਤੇ ਸਿੱਖ ਬੱਚਿਆਂ ਲਈ ਤਿਆਰ ਕੀਤਾ ਗਿਆ ਪਹਿਲਾ ਸੁਰੱਖਿਆ-ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹੈ ।
ਇਸ ਸਬੰਧੀ ਟੀਨਾ ਸਿੰਘ ਨੇ ਕਿਹਾ ਕਿ ਮੈਂ ਨਿਰਾਸ਼ ਸੀ ਕਿ ਮੇਰੇ ਬੱਚਿਆਂ ਲਈ ਸਪੋਰਟਸ ਹੈਲਮੇਟ ਦਾ ਕੋਈ ਸੁਰੱਖਿਅਤ ਵਿਕਲਪ ਨਹੀਂ ਸੀ । ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨੇ ਇਸ ਪਹਿਲਕਦਮੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ, “ਮੈਂ ਇੱਕ ਮਾਂ ਹਾਂ ਜਿਸ ਨੇ ਆਪਣੇ ਬੱਚਿਆਂ ਲਈ ਕੁਝ ਕਰਨ ਲਈ ਵਿਸ਼ਵਾਸ ਨਾਲ ਕੰਮ ਕੀਤਾ … ਅਤੇ ਤੁਸੀਂ ਬਹੁਤ ਪਿਆਰ ਨਾਲ ਜਵਾਬ ਦਿੱਤਾ ਹੈ।” ਉਨ੍ਹਾਂ ਕਿਹਾ ਇਹ ਮੇਰੇ ਲਈ ਇੱਕ ਸਿੱਖਣ ਵਾਲਾ ਮੌਕਾ ਹੈ, ਇਹ ਅਜਿਹਾ ਨਹੀਂ ਹੈ ਜੋ ਮੈਂ ਪਹਿਲਾਂ ਕਦੇ ਕੀਤਾ ਹੋਵੇ।
ਇਹ ਵੀ ਪੜ੍ਹੋ: ‘FIR ਕਰੋ, ਪੈਸੇਂਜਰ ਨੂੰ ਬੰਨ੍ਹ ਦਿਓ’, ਫਲਾਈਟ ‘ਚ ਪਿਸ਼ਾਬ ਵਾਲੀ ਘਟਨਾ ਮਗਰੋਂ DGCA ਸਖ਼ਤ
ਦੱਸ ਦੇਈਏ ਕਿ ਟੀਨਾ ਸਿੰਘ ਪੇਸ਼ੇ ਵਜੋਂ ਇੱਕ ਥੈਰੇਪਿਸਟ ਹੈ। ਉਨ੍ਹਾਂ ਨੇ ਆਪਣੇ ਉਤਪਾਦ “ਸਿੱਖ ਹੈਲਮੇਟ” ਲਈ ਇੱਕ ਵੈਬਸਾਈਟ ਵੀ ਬਣਾਈ ਹੈ। ਟੀਨਾ ਸਿੰਘ ਦੀ ਇਸ ਪਹਿਲਕਦਮੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: