ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਜਾਰੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤ ਵਿਚ ਮੌਜੂਦ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਡਿਪਲੋਮੈਟਾਂ ਨੂੰ ਬੁਲਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਕੋਈ ਬਦਲਾ ਨਹੀਂ ਲਵੇਗਾ। ਇਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਨਹੀਂ ਦਿੱਤਾ ਜਾਵੇਗਾ।
ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਕਿ ਭਾਰਤ ਨੇ ਡਿਪਲੋਮੈਟਾਂ ਨੂੰ ਸ਼ੁੱਕਰਵਾਰ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਕੂਟਨੀਤਕ ਅਹੁਦਾ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਡਿਪਲੋਮੈਟ ਹਾਲੇ ਵੀ ਭਾਰਤ ਵਿੱਚ ਹੀ ਹਨ , ਪਰ ਕਰਮਚਾਰੀਆਂ ਦੀ ਕਮੀ ਕਾਰਨ ਭਾਰਤ ਵਿੱਚ ਕਈ ਸੇਵਾਵਾਂ ਨੂੰ ਸੀਮਿਤ ਕਰਨਾ ਪਵੇਗਾ। ਬੈਂਗਲੁਰੂ, ਮੁੰਬਈ ਤੇ ਚੰਡੀਗੜ੍ਹ ਵਿੱਚ ਇਸ ਨਾਲ ਸਭ ਤੋਂ ਵੱਧ ਪਰੇਸ਼ਾਨੀ ਹੋਵੇਗੀ। ਹੁਣ ਦੁਬਾਰਾ ਇਹ ਸੇਵਾਵਾਂ ਕਦੋਂ ਬਹਾਲ ਹੋਣਗੀਆਂ, ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਮੋਗਾ ‘ਚ ਨਿੱਜੀ ਰੰਜਿਸ਼ ਕਾਰਨ ਚੱ.ਲੀਆਂ ਗੋ.ਲੀਆਂ, ਸਰਪੰਚ ਤੇ ਸਾਥੀ ਦੀ ਗੋ.ਲੀ ਲੱਗਣ ਨਾਲ ਹੋਈ ਮੌ.ਤ
ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਭਾਰਤੀ ਨਾਗਰਿਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਖਾਸ ਕਰ ਕੇ ਉਹ ਵਿਦਿਆਰਹਿ ਜੋ ਕੈਨੇਡਾ ਆ ਕੇ ਪੜ੍ਹਨਾ ਚਾਹੁੰਦੇ ਹਨ। 2022 ਵਿੱਚ ਆਰਜ਼ੀ ਤੇ ਪੱਕੇ ਤੌਰ ‘ਤੇ ਰਹਿਣ ਦੀ ਬੇਨਤੀ ਕਰਨ ਵਾਲਿਆਂ ਵਿੱਚ ਵੀ ਸਭ ਤੋਂ ਵੱਧ ਭਾਰਤੀ ਸਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਤਣਾਅ ਦੇ ਬਾਅਦ ਵੀ ਭਾਰੀ ਲੋਕਾਂ ਦਾ ਸਵਾਗਤ ਕਰਦੇ ਹਨ, ਜੋ ਇੱਥੇ ਆਉਂਣਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: