ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਇੱਕ ਤਿਉਹਾਰ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਭੀੜ ਵਿੱਚ ਮੌਜੂਦ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਹਿਰ ਦੇ ਫਰੇਜ਼ਰ ਵਿਖੇ ਸੂਰਜ ਡੁੱਬਣ ਸਮੇਂ ਵੱਡੀ ਗਿਣਤੀ ਵਿੱਚ ਫਿਲੀਪੀਨੋ ਭਾਈਚਾਰੇ ਦੇ ਮੈਂਬਰ ਲਾਪੂ ਲਾਪੂ ਦਿਵਸ ਮਨਾਉਣ ਲਈ ਇਕੱਠੇ ਹੋਏ ਸਨ। ਕਾਰ ਚਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਵੈਨਕੂਵਰ ਪੁਲਿਸ ਨੇ ਕਿਹਾ, “41ਵੇਂ ਐਵੇਨਿਊ ਅਤੇ ਫਰੇਜ਼ਰ ਵਿਖੇ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਇੱਕ ਕਾਰ ਚਾਲਕ ਵੱਲੋਂ ਭੀੜ ਵਿੱਚ ਟੱਕਰ ਮਾਰਨ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਡ੍ਰਾਈਵਰ ਹਿਰਾਸਤ ਵਿੱਚ ਹੈ। ਜਾਂਚ ਜਾਰੀ ਰਹਿਣ ‘ਤੇ ਅਸੀਂ ਹੋਰ ਜਾਣਕਾਰੀ ਪ੍ਰਦਾਨ ਕਰਾਂਗੇ।” ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਕਾਰ ਹਮਲਾ ਸੀ ਜਾਂ ਹਾਦਸਾ।
ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇੱਕ ਕਾਲੀ SUV ਤੇਜ਼ ਰਫ਼ਤਾਰ ਨਾਲ ਤਿਉਹਾਰ ਵਿੱਚ ਦਾਖਲ ਹੋਈ, ਭੀੜ ਵਿੱਚ ਵੱਜੀ ਅਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਉਸਨੇ ਦੱਸਿਆ ਕਿ ਕਾਰ ਦਾ ਡ੍ਰਾਈਵਰ ਇੱਕ ਨੌਜਵਾਨ ਏਸ਼ੀਆਈ ਆਦਮੀ ਸੀ, ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪਦਾ ਸੀ। ਇਸ ਭਿਆਨਕ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਾਰ ਹਮਲੇ ਤੋਂ ਬਾਅਦ ਸੜਕ ‘ਤੇ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ‘ਪਾਕਿ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਭਾਰਤ ਸਬੂਤ ਦੇਵੇ’, ਪਹਿਲਗਾਮ ਹਮ/ਲੇ ‘ਤੇ ਸ਼ਾਹਿਦ ਅਫਰੀਦੀ ਦਾ ਵਿ.ਵਾ/ਦਿਤ ਬਿਆਨ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਵੈਨਕੂਵਰ ਵਿੱਚ ਲਾਪੂ ਲਾਪੂ ਤਿਉਹਾਰ ਦੌਰਾਨ ਵਾਪਰੀ ਘਟਨਾ ਬਾਰੇ ਜਾਣ ਕੇ “ਬਹੁਤ ਦੁਖੀ” ਹਾਂ । ਉਨ੍ਹਾਂ ਕਿਹਾ, “ਮੈਂ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਅਜ਼ੀਜ਼ਾਂ, ਫਿਲੀਪੀਨੋ ਕੈਨੇਡੀਅਨ ਭਾਈਚਾਰੇ ਅਤੇ ਵੈਨਕੂਵਰ ਦੇ ਹਰ ਕਿਸੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਅਸੀਂ ਸਾਰੇ ਤੁਹਾਡੇ ਨਾਲ ਸੋਗ ਮਨਾ ਰਹੇ ਹਾਂ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।” ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ, “ਮੈਂ ਲਾਪੂ ਲਾਪੂ ਦਿਵਸ ਸਮਾਗਮ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ।”
ਵੀਡੀਓ ਲਈ ਕਲਿੱਕ ਕਰੋ -:
























