china amassed 60000 troops along lac: ਵਾਸ਼ਿੰਗਟਨ: ਐਲਏਸੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਚੀਨ ਨੇ ਸਰਹੱਦ ‘ਤੇ ਡੈੱਡਲਾਕ ਦੇ ਵਿਚਕਾਰ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਲੱਗਭਗ 60,000 ਤੋਂ ਵੱਧ ਸੈਨਿਕਾਂ ਨੂੰ ਲਾਮਬੰਦ (ਤੈਨਾਤ) ਕੀਤਾ ਹੈ। ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ‘ਤੇ ਉਸ ਦੇ “ਮਾੜੇ ਵਤੀਰੇ” ਅਤੇ ਕਵਾਡ ਦੇਸ਼ਾਂ ਲਈ ਚੇਤਾਵਨੀ ਖੜੀ ਕਰਨ ਸਬੰਧੀ ਨਿਸ਼ਾਨਾ ਸਾਧਿਆ ਹੈ। ਕਵਾਡ ਸਮੂਹ ਦੇ ਦੇਸ਼ਾਂ ਵਿੱਚ ਸੰਯੁਕਤ ਰਾਜ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਸ਼ਾਮਿਲ ਹਨ। ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਟੋਕਿਓ ਵਿੱਚ ਮੁਲਾਕਾਤ ਕੀਤੀ ਸੀ। ਕੋਰੋਨਾ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਆਹਮੋ-ਸਾਹਮਣੇ ਦੀ ਗੱਲਬਾਤ ਹੈ।
ਚਾਰਾਂ ਦੇਸ਼ਾਂ ਦੀ ਬੈਠਕ ਭਾਰਤ-ਪ੍ਰਸ਼ਾਂਤ, ਦੱਖਣੀ ਚੀਨ ਸਾਗਰ ਅਤੇ ਪੂਰਬੀ ਲੱਦਾਖ ਵਿੱਚ ਐਲਏਸੀ ਉੱਤੇ ਚੀਨ ਦੇ ਹਮਲਾਵਰ ਫੌਜੀ ਰੁਖ ਦੇ ਵਿਚਕਾਰ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਹੋਈ। ਟੋਕਿਓ ਦੀ ਬੈਠਕ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਿਸ ਪਰਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ੁੱਕਰਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ, “ਭਾਰਤੀ ਆਪਣੀ ਉੱਤਰੀ ਸਰਹੱਦ ‘ਤੇ 60,000 ਚੀਨੀ ਸੈਨਿਕਾਂ ਦੀ ਮੌਜੂਦਗੀ ਦੇਖ ਰਹੇ ਹਨ।” ਉਨ੍ਹਾਂ ਨੇ ਕਿਹਾ, “ਮੈਂ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਆਪਣੇ ਹਮਰੁਤਬਾ ਵਿਦੇਸ਼ ਮੰਤਰੀਆਂ ਦੇ ਨਾਲ ਸੀ। ਇਹ ਇੱਕ ਅਜਿਹਾ ਰੂਪ ਹੈ ਜਿਸ ਨੂੰ ਅਸੀਂ ਕਵਾਡ ਕਹਿੰਦੇ ਹਾਂ, ਚਾਰ ਵੱਡੇ ਲੋਕਤੰਤਰ, ਚਾਰ ਸ਼ਕਤੀਸ਼ਾਲੀ ਅਰਥਚਾਰੇ, ਚਾਰ ਦੇਸ਼, ਇਨ੍ਹਾਂ ਸਾਰਿਆਂ ਦੀਆਂ ਅਸਲ ਚਿੰਤਾਵਾਂ ਚੀਨ ਦੀ ਕਮਿਉਨਿਸਟ ਪਾਰਟੀ ਦੀ ਤਰਫੋਂ ਖੜੇ ਹੋਣ ਵਾਲੇ ਜੋਖਮ ਨਾਲ ਜੁੜੀਆਂ ਹਨ।”