china cinema halls closed forever: ਕੋਰੋਨਾ ਨੇ ਲੋਕਾਂ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦਾ ਵੀ ਬਹੁਤ ਮਾੜਾ ਹਾਲ ਕਰ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਮੁਤਾਬਕ 40% ਥੀਏਟਰਾਂ ‘ਤੇ ਪੱਕੇ ਤੌਰ ‘ਤੇ ਤਾਲਾ ਲਗਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਸਭ ਤੋਂ ਵੱਧ ਸਿਨੇਮਾ ਚੀਨ ‘ਚ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੀ ਗਿਣਤੀ 69,787 ਦੇ ਕਰੀਬ ਹੈ ਅਤੇ 23 ਜਨਵਰੀ ਤੋਂ ਹੀ ਵੁਹਾਨ ‘ਚ ਸਾਰੇ ਥੀਏਟਰ ਬੰਦ ਹਨ।
ਚਾਈਨਾ ਫ਼ਿਲਮ ਐਸੋਸੀਏਸ਼ਨ, ਦੀ ਚਾਈਨਾ ਫ਼ਿਲਮ ਡਿਸਟ੍ਰੀਬਿਊਸ਼ਨ ਐਂਡ ਸਕ੍ਰੀਨ ਐਸੋਸੀਏਸ਼ਨ ਵੱਲੋਂ ਕੀਤੇ ਗਏ ਸਰਵੇਖਣ ‘ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਕਾਰਨ ਬਾਕਸ ਆਫਿਸ ਨੂੰ 4.24 ਅਰਬ ਡਾਲਰ (ਲਗਭਗ 296.8 ਅਰਬ ਰੁਪਏ) ਦਾ ਨੁਕਸਾਨ ਝੱਲਣਾ ਪਿਆ ਹੈ ਅਤੇ ਇਸ ਸਮੇਂ 40% ਥੀਏਟਰ ਆਪਣੀ ਹੋਂਦ ਨੂੰ ਬਚਾਉਣ ਲਈ ਜੱਦੋ ਜਹਿਦ ‘ਚ ਲੱਗੇ ਹਨ। ਜੇਕਰ ਥਿਏਟਰ ਬੰਦ ਹੁੰਦੇ ਹਨ ਤਾਂ ਬਹੁਤ ਸਾਰੀਆਂ ਨੌਕਰੀਆਂ ਜਾਣਗੇ। ਪਹਿਲਾਂ ਹੀ 20% ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ।