ਜੈਸਿੰਡਾ ਆਰਡਰਨ ਦੇ ਪਿਛਲੇ ਹਫ਼ਤੇ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਕ੍ਰਿਸ ਹਿਪਕਿੰਸ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ । ਗਵਰਨਰ ਜਨਰਲ ਸਿੰਡੀ ਕਿਰੋ ਨੇ ਅੱਜ ਰਾਜਧਾਨੀ ਵੇਲਿੰਗਟਨ ਵਿੱਚ ਆਯੋਜਿਤ ਇੱਕ ਸੈਰੇਮਨੀ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਕ੍ਰਿਸ ਨੂੰ ਲੇਬਰ ਕਾਕਸ ਦਾ ਰਸਮੀ ਤੌਰ ‘ਤੇ ਸਮਰਥਨ ਮਿਲਿਆ। ਜਿਸ ਤੋਂ ਬਾਅਦ ਹੁਣ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਲੇਬਰ ਪਾਰਟੀ ਦੇ ਨੇਤਾ ਵੀ ਬਣ ਗਏ ਹਨ। ਨਵੇਂ ਪੀਐਮ ਦੀ ਦੌੜ ਵਿੱਚ ਉਹ ਇਕਲੌਤੇ ਉਮੀਦਵਾਰ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਇਸ ਦੌਰਾਨ ਕ੍ਰਿਸ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ । ਮੈਂ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਨੂੰ ਚੁੱਕਣ ਲਈ ਤਿਆਰ ਹਾਂ। ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ 2017 ਤੋਂ ਸੱਤਾ ਵਿੱਚ ਹੈ, ਇਸ ਲਈ ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਹੈ। ਇੱਕ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਇਸ ਸਮੇਂ ਮਹਿੰਗਾਈ ਅਤੇ ਸਮਾਜਿਕ ਬਰਾਬਰੀ ਨਾਲ ਜੂਝ ਰਿਹਾ ਹੈ। ਜਿਸ ਕਾਰਨ ਲੇਬਰ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਕਾਫੀ ਕਮੀ ਆਈ ਹੈ। ਕ੍ਰਿਸ ਦੇ ਸਾਹਮਣੇ ਇਹ ਸਭ ਵੱਡੀ ਚੁਣੌਤੀ ਹੋਵੇਗੀ।
ਇਹ ਵੀ ਪੜ੍ਹੋ: 24 ਸਾਲ ਤੋਂ ਮਾਂ ਇਕ ਹੀ ਥਾਲੀ ‘ਚ ਖਾਣਾ ਖਾਧੀ ਸੀ, ਦੇਹਾਂਤ ਦੇ ਬਾਅਦ ਖੁੱਲ੍ਹਿਆ ਥਾਲੀ ਦਾ ਰਾਜ਼
ਗੌਰਤਲਬ ਹੈ ਕਿ 44 ਸਾਲਾ ਕ੍ਰਿਸ ਹਿਪਕਿੰਸ ਪਹਿਲੀ ਵਾਰ 2008 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਪੁਲਿਸ, ਸਿੱਖਿਆ ਅਤੇ ਲੋਕ ਸੇਵਾ ਮੰਤਰੀ ਸਨ। ਜੈਸਿੰਡਾ ਆਰਡਰਨ ਦੇ ਅਸਤੀਫੇ ਤੋਂ ਬਾਅਦ ਕ੍ਰਿਸ ਪ੍ਰਧਾਨ ਮੰਤਰੀ ਬਣ ਗਏ ਹਨ । ਹਾਲਾਂਕਿ ਉਹ ਕਦੋਂ ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਅਕਤੂਬਰ 2023 ਵਿੱਚ ਨਿਊਜ਼ੀਲੈਂਡ ਵਿੱਚ ਆਮ ਚੋਣਾਂ ਹੋਣੀਆਂ ਹਨ। ਮਹਾਮਾਰੀ ਨਾਲ ਨਜਿੱਠਣ ਲਈ ਕ੍ਰਿਸ ਹਿਪਕਿੰਸ ਨੂੰ ਸਾਲ 2020 ਵਿੱਚ ਕੋਵਿਡ ਮੰਤਰੀ ਬਣਾਇਆ ਗਿਆ ਸੀ। ਉਸ ਦੌਰਾਨ ਕ੍ਰਿਸ ਦੇ ਕੰਮ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਸੀ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ ਦਾ ਅੱਜ ਆਖਰੀ ਦਿਨ ਸੀ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆਈ । ਸੰਸਦ ਭਵਨ ਵਿੱਚ ਸਾਰੇ ਲਾਅ-ਮੇਕਰਜ਼ ਨੇ ਗਲੇ ਲਗਾਇਆ । ਇਸ ਤੋਂ ਬਾਅਦ ਉਹ ਸਰਕਾਰੀ ਘਰ ਪਹੁੰਚੀ, ਜਿੱਥੇ ਉਨ੍ਹਾਂ ਨੇ ਰਸਮੀ ਤੌਰ ‘ਤੇ ਕਿੰਗ ਚਾਰਲਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। 19 ਜਨਵਰੀ ਨੂੰ ਅਸਤੀਫੇ ਦਾ ਐਲਾਨ ਕਰਦੇ ਹੋਏ ਜੈਸਿੰਡਾ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ । ਮੇਰੇ ਕੋਲ ਹੁਣ ਇੰਨੀ ਹਿੰਮਤ ਨਹੀਂ ਹੈ ਕਿ ਹੋਰ 4 ਸਾਲਾਂ ਦੀ ਅਗਵਾਈ ਕਰ ਸਕਾਂ।
ਵੀਡੀਓ ਲਈ ਕਲਿੱਕ ਕਰੋ -: