ਕੋਲੰਬੀਆ ਦੇ ਰਿਸਾਰਾਲਡਾ ਸੂਬੇ ਵਿੱਚ ਬਾਰਿਸ਼ ਕਾਰਨ ਹੋਏ ਲੈਂਡਸਲਾਈਡ ਵਿੱਚ ਇੱਕ ਬੱਸ ਤੇ ਹੋਰ ਗੱਡੀਆਂ ਦੱਬ ਗਈਆਂ, ਜਿਨ੍ਹਾਂ ਵਿੱਚ ਘੱਟੋਂ-ਘੱਟ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟ੍ਰੋ ਨੇ ਇਸ ਘਟਨਾ ‘ਤੇ ਸੋਗ ਜਤਾਉਂਦਿਆਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਇਸ ਮੁਸ਼ਕਿਲ ਸਮੇਂ ਵਿੱਚ ਨਾਲ ਖੜ੍ਹੀ ਹੈ।
ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਨਸੋ ਪ੍ਰਾਦਾ ਨੇ ਦੱਸਿਆ ਕਿ ਇਸ ਘਟਨਾ ਤੋਂ ਅਸੀਂ ਬੇਹੱਦ ਦੁਖੀ ਹਾਂ। ਸਾਨੂੰ ਹੁਣ ਤੱਕ 3 ਨਬਾਲਿਗਾਂ ਸਣੇ 33 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 9 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੈ। ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਕਰੀਬ 230 ਕਿਮੀ ਦੂਰ ਕਾਫੀ ਉਦਪਾਦਨ ਦੇ ਲਈ ਮਸ਼ਹੂਰ ਕੋਲੰਬੀਆ ਦੇ ਇੱਕ ਪਹਾੜੀ ਇਲਾਕੇ ਵਿੱਚ ਪੁਐਬਲੋ ਰਿਕੋ ਤੇ ਸਾਂਤਾ ਸੇਸਿਲਿਆ ਦੇ ਪਿੰਡਾਂ ਦੇ ਵਿਚਾਲੇ ਯਾਤਰਾ ਕਰਦੇ ਸਮੇਂ ਐਤਵਾਰ ਨੂੰ ਲੈਂਡਸਲਾਈਡ ਵਿੱਚ ਬੱਸ ਸਣੇ ਕਈ ਗੱਡੀਆਂ ਦੱਬੀਆਂ ਗਈਆਂ ਸਨ।
ਇਹ ਵੀ ਪੜ੍ਹੋ: ਵੱਡੀ ਖਬਰ: ਮੂਸੇਵਾਲਾ ਕਤਲ ਮਾਮਲੇ ‘ਚ ਬੱਬੂ ਮਾਨ ਸਣੇ ਕਈਆਂ ਨਾਮੀ ਗਾਇਕਾਂ ਤੋਂ ਹੋਵੇਗੀ ਪੁੱਛਗਿੱਛ !
ਮਲਬੇ ਵਿੱਚ ਦੱਬੀ ਬੱਸ ਕੋਲੰਬੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਕੈਲੀ ਅਤੇ ਕੌਂਡੋਟੋ ਨਗਰ ਨਿਗਮ ਦੇ ਵਿਚਾਲੇ ਰਸਤੇ ਵਿੱਚ ਸੀ। ਅਧਿਕਾਰੀਆਂ ਦੇ ਅਨੁਸਾਰ ਇਸ ਵਿੱਚ ਲਗਭਗ 25 ਯਾਤਰੀ ਸਵਾਰ ਸਨ। ਹਾਦਸੇ ਵਿੱਚ ਬਚੇ ਇੱਕ ਵਿਅਕਤੀ ਨੇ ਦੱਸਿਆ ਕਿ ਡਰਾਈਵਰ ਨੇ ਬੱਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਜਦੋਂ ਮਲਬਾ ਨੀਚੇ ਆ ਰਿਹਾ ਸੀ ਤੇ ਬੱਸ ਉਸ ਤੋਂ ਥੋੜ੍ਹਾ ਪਿੱਛੇ ਸੀ। ਇਸ ਘਟਨਾ ਸਬੰਧੀ ਇੱਕ ਵਿਅਕਤੀ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰ ਗਿਆ ਉਦੋਂ ਵੀ ਡਰਾਈਵਰ ਬੱਸ ਬੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਘਟਨਾ ਵਿੱਚ ਜ਼ਖਮੀ ਹੋਏ 5 ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: