ਦੇਸ਼ ਦੇ ਸਰਬੋਤਮ ਨੇਤਾ ਅਯਾਤਤੁੱਲਾ ਅਲੀ ਖਾਮੇਨੇਈ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂ ਪਾਲਿਕਾ ਦੇ ਮੁਖੀ ਇਬਰਾਹਿਮ ਰਾਇਸੀ ਨੇ ਸ਼ਨੀਵਾਰ ਨੂੰ ਈਰਾਨ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਇਸ ਵਾਰ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਘੱਟ ਮਤਦਾਨ ਦਰਜ ਕੀਤਾ ਗਿਆ। ਮੁੱਢਲੇ ਨਤੀਜਿਆਂ ਅਨੁਸਾਰ ਰਾਇਸੀ ਨੇ ਇੱਕ ਕਰੋੜ 78 ਲੱਖ ਵੋਟਾਂ ਪ੍ਰਾਪਤ ਕੀਤੀਆਂ ਹਨ। ਚੋਣ ਦੌੜ ਵਿੱਚ ਇਕਲੌਤਾ ਉਦਾਰਵਾਦੀ ਉਮੀਦਵਾਰ ਅਬਦੁੱਲਨਸਿਰ ਹੇਮਮਤੀ ਬਹੁਤ ਪਿੱਛੇ ਰਹਿ ਗਿਆ ਹੈ। ਹਾਲਾਂਕਿ, ਖਾਮੇਨੇਈ ਦੁਆਰਾ ਰਾਇਸੀ ਦੇ ਸਭ ਤੋਂ ਮਜ਼ਬੂਤ ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਜਿਸ ਤੋਂ ਬਾਅਦ ਨਿਆਂ ਪਾਲਿਕਾ ਮੁਖੀ ਨੇ ਵੱਡੀ ਜਿੱਤ ਹਾਸਿਲ ਕੀਤੀ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਸਿਆਸੀ ਹਲਚਲ ਤੇਜ਼, PM ਦੇ ਸੱਦੇ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਸੱਦੀ ਮੀਟਿੰਗ
ਈਰਾਨ ਵਿਚ ਵੋਟਰ ਰਾਇਸੀ ਦੀ ਉਮੀਦਵਾਰੀ ਕਾਰਨ ਵੋਟ ਪਾਉਣ ਪ੍ਰਤੀ ਉਦਾਸੀਨ ਦਿਖਾਈ ਦਿੱਤੇ ਅਤੇ ਸਾਬਕਾ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਮੇਦੀਨੇਜਾਦ ਸਣੇ ਕਈਆਂ ਨੇ ਚੋਣ ਦਾ ਬਾਈਕਾਟ ਕਰਨ ਦੀ ਮੰਗ ਕੀਤੀ।
ਇਹ ਵੀ ਦੇਖੋ : ਦੇਖੋ ਸੈਂਕੜੇ ਏਕੜ ‘ਚ ਫੈਲੀ ਬੱਬੂ ਮਾਨ ਦੀ ਹਵੇਲੀ, ਜੋ ਕੋਵਿਡ ਸੈਂਟਰ ਬਣਾਉਣ ਲਈ ਸਿਹਤ ਵਿਭਾਗ ਨੂੰ ਦਿੱਤੀ