Dr raj iyer : ਭਾਰਤੀ ਮੂਲ ਦੇ ਡਾ ਰਾਜ ਅਈਅਰ ਨੂੰ ਯੂਐਸ ਸੈਨਾ ਦਾ ਪਹਿਲਾ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੈਂਟਾਗਨ ਨੇ ਜੁਲਾਈ 2020 ਵਿੱਚ ਇਸ ਪੋਸਟ ਨੂੰ ਬਣਾਇਆ ਸੀ। ਪੈਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਮਰੀਕੀ ਰੱਖਿਆ ਮੰਤਰਾਲੇ ਦੇ ਚੋਟੀ ਦੇ ਅਹੁਦਿਆਂ ਵਿੱਚੋਂ ਇੱਕ ਹੈ। ਬਿਆਨ ਦੇ ਅਨੁਸਾਰ, ਇਲੈਕਟ੍ਰਿਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕਰਨ ਵਾਲੇ ਅਈਅਰ ਸੈਨਾ ਦੇ ਸਕੱਤਰ ਦੇ ਪ੍ਰਮੁੱਖ ਸਲਾਹਕਾਰ ਹਨ ਅਤੇ ਸਿੱਧੇ ਤੌਰ ਤੇ ਸੂਚਨਾ ਪ੍ਰਬੰਧਨ / ਸੂਚਨਾ ਤਕਨਾਲੋਜੀ ਵਿੱਚ ਸਕੱਤਰ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਅਈਅਰ, ਜਿਸ ਨੇ ਅਮਰੀਕੀ ਸੈਨਾ ਵਿੱਚ ਤਿੰਨ-ਸਟਾਰ ਜਨਰਲ ਦੇ ਬਰਾਬਰ ਦਾ ਅਹੁਦਾ ਸੰਭਾਲਿਆ ਹੈ, ਉਹ ਸੂਚਨਾ ਤਕਨਾਲੋਜੀ ਲਈ 16 ਅਰਬ ਡਾਲਰ ਸਾਲਾਨਾ ਬਜਟ ਵਿੱਚ ਫੌਜ ਦੀ ਅਗਵਾਈ ਕਰੇਗਾ, ਅਤੇ 100 ਦੇਸ਼ਾਂ ਵਿੱਚ ਤਾਇਨਾਤ ਲੱਗਭਗ 15 ਹਜ਼ਾਰ ਸਿਵਲ ਅਤੇ ਮਿਲਟਰੀ ਕਰਮਚਾਰੀ ਉਨ੍ਹਾਂ ਦੇ ਅਧੀਨ ਕੰਮ ਕਰਨਗੇ। ਅਈਅਰ ਆਪਣੇ ਵਿਰੋਧੀ ਚੀਨ ਅਤੇ ਰੂਸ ਵਿਰੁੱਧ ਅਮਰੀਕੀ ਸੈਨਾ ਨੂੰ ਡਿਜੀਟਲ ਮੁਕਾਬਲਾ ਕਰਨ ਲਈ ਨੀਤੀਆਂ ਦੇ ਆਧੁਨਿਕੀਕਰਨ ਅਤੇ ਲਾਗੂ ਕਰਨ ਵਿੱਚ ਅਗਵਾਈ ਕਰਨਗੇ।
ਜ਼ਿਕਰਯੋਗ ਹੈ ਕਿ ਅਈਅਰ ਮੂਲ ਰੂਪ ਵਿੱਚ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਤਿਰੂਚੀ ਦੇ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨਾਲੋਜੀ ਤੋਂ ਗ੍ਰੈਜੂਏਟ ਕੀਤੀ ਅਤੇ ਅਗਲੇਰੀ ਪੜ੍ਹਾਈ ਲਈ ਅਮਰੀਕਾ ਚਲੇ ਗਏ। ਜਦੋਂ ਅਈਅਰ ਅਮਰੀਕਾ ਆਇਆ, ਤਾਂ ਉਨ੍ਹਾਂ ਕੋਲ ਟਿਊਸ਼ਨ ਫੀਸ ਅਦਾ ਕਰਨ ਲਈ ਪੈਸੇ ਵੀ ਨਹੀਂ ਸਨ ਅਤੇ ਉਨ੍ਹਾਂ ਦੇ ਪਿਤਾ ਦੀ ਉਮਰ ਭਰ ਜਮ੍ਹਾਂ ਰਕਮ ਸਿਰਫ ਇੱਕ ਸਮੈਸਟਰ ਦੀ ਅਦਾਇਗੀ ਲਈ ਖਰਚ ਹੋ ਗਈ ਸੀ, ਪਰ ਜਲਦੀ ਹੀ ਉਨ੍ਹਾਂ ਨੇ ਸਕਾਲਰਸ਼ਿਪ ਪ੍ਰਾਪਤ ਕਰ ਲਈ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ।
ਇਹ ਵੀ ਦੇਖੋ : ਰਾਮ ਰਹੀਮ ਦੀ ਗੁਪਤ ਕੈਮਰੇ ਤੋਂ ਬਣਾਈ ਵੀਡੀਓ ‘Leak’, ਜੇਲ੍ਹ ‘ਚੋ ਨਿਕਲ ਕਿਸਨੂੰ ਗਿਆ ਮਿਲਣ ਦੇਖੋ !