ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਵਿੱਚ ਇੱਕ ਬਹੁਤ ਵੀ ਵਧੀਆ ਪਹਿਲ ਕੀਤੀ ਗਈ ਹੈ। ਇੱਥੇ ਕੋਈ ਜ਼ਰੂਰਤਮੰਦ ਵਾਸੀ ਭੁੱਖਾ ਨਾ ਸੋ ਸਕੇ, ਇਸਦੇ ਲਈ ਇੱਕ ਵਧੀਆ ਵਿਵਸਥਾ ਕੀਤੀ ਗਈ ਹੈ। ਦੁਬਈ ਵਿੱਚ ਲੋੜਵੰਦ ਲੋਕਾਂ ਨੂੰ ਮੁਫ਼ਤ ਵਿੱਚ ਗਰਮ ਰੋਟੀ ਦੇਣ ਲਈ ਮਸ਼ੀਨ ਲਗਾਈ ਹੈ। ਇਸ ਮਸ਼ੀਨ ਵਿੱਚੋਂ ਕੋਈ ਵੀ ਲੋੜਵੰਦ ਵਿਅਕਤੀ ਕਿਸੇ ਵੀ ਸਮੇਂ ਮੁਫ਼ਤ ਬ੍ਰੈਡ ਲੈ ਕੇ ਖਾ ਸਕਦਾ ਹੈ। ਇਨ੍ਹਾਂ ਮਸ਼ੀਨਾਂ ਵਿੱਚ ਇੱਕ ਮਿੰਟ ਦੇ ਅੰਦਰ ਗਰਮ ਤੇ ਤਾਜ਼ਾ ਬਰੈੱਡ ਤਿਆਰ ਹੋ ਜਾਂਦੀ ਹੈ। ਦੁਬਈ ਵਿੱਚ ਪਿਛਲੇ ਹਫਤੇ 17 ਸਤੰਬਰ ਨੂੰ ‘ਬ੍ਰੈੱਡ ਫਾਰ ਆਲ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਨ੍ਹਾਂ ਵੈਂਡਿੰਗ ਮਸ਼ੀਨਾਂ ਰਾਹੀਂ ਮਜ਼ਦੂਰਾਂ, ਡਿਲੀਵਰੀ ਰਾਇਡਰਸ ਤੇ ਦਿਹਾੜੀ ਮਜ਼ਦੂਰਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਮਸ਼ੀਨਾਂ ਆਧੁਨਿਕ ਹਨ ਅਤੇ ਤੁਰੰਤ ਹੀ ਜ਼ਰੂਰਤਮੰਦਾਂ ਲਈ ਬ੍ਰੈੱਡ ਤਿਆਰ ਕਰ ਉਨ੍ਹਾਂ ਨੂੰ ਮੁਫ਼ਤ ਪ੍ਰਦਾਨ ਕਰਦੀਆਂ ਹਨ। ਇੱਕ ਰਿਪੋਰਟ ਮੁਤਾਬਕ ‘ਬ੍ਰੈਡ ਫਾਰ ਆਲ’ ਮੁਹਿੰਮ ਮੁਹੰਮਦ ਬਿਨ ਰਾਸ਼ਿਦ ਗਲੋਬਲ ਸੈਂਟਰ ਫੇਰ ਐਂਡੋਮੈਂਟ ਕੰਸਲਟੈਂਸੀ ਵੱਲੋਂ ‘ਅਵਕਾਫ਼ ਐਂਡ ਮਾਇਨਰਸ ਅਫੇਅਰਜ਼ ਫਾਊਂਡੇਸ਼ਨ ਦੇ ਤਹਿਤ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪਿਛੜੇ ਪਰਿਵਾਰਾਂ ਤੇ ਮਜ਼ਦੂਰਾਂ ਨੂੰ ਮੁਫਤ ਰੋਟੀ ਉਪਲਬਧ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ: ‘ਫੋਟੋ ਫੋਬੀਆ’ ਬੀਮਾਰੀ ਦਾ ਸ਼ਿਕਾਰ ਹੋਏ ਸਾਬਕਾ CM ਚਰਨਜੀਤ ਚੰਨੀ ! USA ‘ਚ ਚੱਲ ਰਿਹੈ ਇਲਾਜ
ਦੱਸ ਦੇਈਏ ਕਿ ਕਈ ਵੈਂਡਿੰਗ ਮਸ਼ੀਨਾਂ ਕਿਰਾਏ ਦੀਆਂ ਦੁਕਾਨਾਂ ਦੇ ਮੇਨ ਦਰਵਾਜ਼ੇ ‘ਤੇ ਰੱਖੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਵਿੱਚ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਦਿਨ ਵਿੱਚ ਦੋ ਵਾਰ ਰਿਫਿਲ ਕੀਤੀ ਜਾਂਦੀ ਹੈ , ਜਿਸ ਨਾਲ ਲੋਕਾਂ ਨੂੰ ਅਰਬੀ ਬ੍ਰੈੱਡ ਅਤੇ ਫਿੰਗਰ ਰੋਲ ਵਿਚਾਲੇ ਚੋਣ ਕਰਨ ਦਾ ਮੌਕਾ ਮਿਲਦਾ ਹੈ। ਇੱਕ ਵਾਰ ‘ਕਲਿੱਕ ਟੂ ਆਰਡਰ’ ਦੀ ਚੋਣ ਕਰਨ ਤੋਂ ਬਾਅਦ ਮਸ਼ੀਨ ਤਿਆਰ ਕਰਨਾ ਸ਼ੁਰੂ ਕੇ ਦਿੰਦੀ ਹੈ ਅਤੇ ਫਿਰ ਕਰੀਬ ਇੱਕ ਮਿੰਟ ਵਿੱਚ ਮੁਫ਼ਤ ਵਿੱਚ ਗਰਮ ਬ੍ਰੈੱਡ ਬਣਾ ਕੇ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: