ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਉੱਥੋਂ ਦੇ ਹਲਾਤ ਕਾਫੀ ਚਿੰਤਾਜਨਕ ਹੁੰਦੇ ਜਾਂ ਰਹੇ ਹਨ। ਬੀਤੀ ਰਾਤ ਜਾਣਕਾਰੀ ਸਾਹਮਣੇ ਆਈ ਸੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਵੀ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਸੋਮਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਲਗਾਤਾਰ ਗੋਲੀਬਾਰੀ ਵੀ ਜਾਰੀ ਹੈ। ਇਸ ਸਮੇਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 5 ਹੋ ਗਈ ਹੈ। ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ ਹਵਾਈ ਅੱਡੇ ‘ਤੇ ਅਜੇ ਵੀ ਗੋਲੀਬਾਰੀ ਹੋ ਰਹੀ ਹੈ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦੇ ਕੋਲ ਪਈਆਂ ਹਨ। ਹਵਾਈ ਅੱਡੇ ‘ਤੇ ਭੀੜ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੇ ਸੰਚਾਲਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਗੁਰੂਘਰਾਂ ‘ਚ ਫਸੇ ਸਿੱਖਾਂ ਲਈ CM ਕੈਪਟਨ ਨੇ ਜਤਾਈ ਚਿੰਤਾ, ਟਵੀਟ ਕਰ ਵਿਦੇਸ਼ ਮੰਤਰਾਲੇ ਨੂੰ ਕੀਤੀ ਇਹ ਅਪੀਲ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗਨੀ ਨੇ ਇੱਕ ਫੇਸਬੁੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, “ਤਾਲਿਬਾਨ ਨੇ ਆਪਣੀਆਂ ਤਲਵਾਰਾਂ ਅਤੇ ਬੰਦੂਕਾਂ ਦੇ ਫੈਸਲੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਹੁਣ ਉਹ ਦੇਸ਼ ਵਾਸੀਆਂ ਦੇ ਸਨਮਾਨ, ਸੰਪਤੀ ਅਤੇ ਸੁਰੱਖਿਆ ਲਈ ਜ਼ਿੰਮੇਵਾਰ ਹਨ।” ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਵਿੱਚ, ਤਾਲਿਬਾਨ ਦੇ ਸਹਿ-ਸੰਸਥਾਪਕ ਅਬਦੁਲ ਗਨੀ ਬਰਾਦਰ ਨੇ ਜਿੱਤ ਦਾ ਐਲਾਨ ਕੀਤਾ। ਬਰਾਦਰ ਨੇ ਕਿਹਾ, ‘ਹੁਣ ਸਮਾਂ ਹੈ ਆਪਣੇ ਆਪ ਨੂੰ ਪਰਖਣ ਅਤੇ ਸਾਬਿਤ ਕਰਨ ਦਾ। ਸਾਨੂੰ ਇਹ ਦਿਖਾਉਣਾ ਹੋਵੇਗਾ ਕਿ ਅਸੀਂ ਦੇਸ਼ ਲਈ ਸੇਵਾ, ਸੁਰੱਖਿਆ ਅਤੇ ਜੀਵਨ ਦੀ ਸਹੂਲਤ ਨੂੰ ਯਕੀਨੀ ਬਣਾ ਸਕਦੇ ਹਾਂ।”
ਇਹ ਵੀ ਦੇਖੋ : ਵੇਟਲਿਫਟਿੰਗ ‘ਚ ਮੱਲਾਂ ਮਾਰਨ ਵਾਲੀ ਇਹ ਖਿਡਾਰਣ , ਗਰੀਬੀ ਕਾਰਨ ਰੁਲਣ ਨੂੰ ਮਜ਼ਬੂਰ…