Georgia To Recount Presidential Election Vote: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੁਣ ਕਾਨੂੰਨੀ ਲੜਾਈ ਵਿੱਚ ਫਸੀਆਂ ਹੋਈਆਂ ਹਨ। ਕਈ ਰਾਜਾਂ ਵਿੱਚ ਬਿਡੇਨ ਤੋਂ ਪਿੱਛੇ ਰਹਿਣ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਵਿੱਚ ਦਾਖਲਾ ਕੀਤਾ ਹੈ, ਉੱਥੇ ਹੀ ਬਿਡੇਨ ਸਮਰਥਕਾਂ ਨੂੰ ਸਬਰ ਰੱਖਣ ਲਈ ਕਹਿ ਰਹੇ ਹਨ। ਅੱਧੀ ਦਰਜਨ ਰਾਜਾਂ ਵਿਚ ਅਜੇ ਵੀ ਗਿਣਤੀ ਜਾਰੀ ਹੈ, ਜਿਥੇ ਸਥਿਤੀ ਨਿਰੰਤਰ ਬਦਲ ਰਹੀ ਹੈ। ਸ਼ੁੱਕਰਵਾਰ ਸ਼ਾਮ ਤੱਕ ਜੋਅ ਬਿਡੇਨ ਨੇ ਵੀ ਜਾਰਜੀਆ ਵਿਚ ਅਗਵਾਈ ਕਰ ਲਈ ਹੈ।
ਇਹ ਵੀ ਪੜ੍ਹੋ: ਬਿਡੇਨ ਨੇ ਜਾਰਜੀਆ ਵਿੱਚ ਪਲਟੀ ਬਾਜ਼ੀ, ਵੋਟਾਂ ਦੀ ਗਿਣਤੀ ‘ਚ ਨਿਕਲੇ ਟਰੰਪ ਤੋਂ ਅੱਗੇ
ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਦੇਸ਼ ਵਿੱਚ ਸਥਿਤੀ ਅਜੇ ਵੀ ਪੂਰੀ ਤਰਾਂ ਸਪਸ਼ਟ ਨਹੀਂ ਹੋਈ ਹੈ। ਇੱਕ ਪਾਸੇ, ਬਿਡੇਨ ਨੇ 262 ਵੋਟਾਂ ਨਾਲ ਬੜ੍ਹਤ ਹਾਸਿਲ ਕੀਤੀ ਹੋਈ ਹੈ, ਜਦੋਂ ਕਿ ਡੋਨਾਲਡ ਟਰੰਪ ਇਸ ਸਮੇਂ 214 ‘ਤੇ ਹਨ। ਅਮਰੀਕਾ ਦੀ ਰਾਸ਼ਟਰਪਤੀ ਚੋਣ ਹੁਣ ਕਾਨੂੰਨੀ ਲੜਾਈ ਵਿੱਚ ਉਲਝਦੀ ਨਜ਼ਰ ਆ ਰਹੀ ਹੈ। ਕਈ ਰਾਜਾਂ ਵਿੱਚ ਪਿੱਛੇ ਰਹਿਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਵੱਲ ਰੁੱਖ ਕੀਤਾ ਹੈ, ਜਦਕਿ ਜੋ ਬਿਡੇਨ ਆਪਣੇ ਸਮਰਥਕਾਂ ਨੂੰ ਸਬਰ ਰੱਖਣ ਲਈ ਕਹਿ ਰਹੇ ਹਨ। ਅੱਧੇ ਦਰਜਨ ਰਾਜਾਂ ਵਿੱਚ ਅਜੇ ਵੀ ਗਿਣਤੀ ਜਾਰੀ ਹੈ, ਜਿਥੇ ਸਥਿਤੀ ਨਿਰੰਤਰ ਬਦਲ ਰਹੀ ਹੈ। ਜਿੱਥੇ ਪਹਿਲਾ ਟਰੰਪ ਅੱਗੇ ਚੱਲ ਰਹੇ ਸੀ ਉੱਥੇ ਹੁਣ ਸ਼ੁੱਕਰਵਾਰ ਸ਼ਾਮ ਤੱਕ ਜੋ ਬਿਡੇਨ ਨੇ ਜਾਰਜੀਆ ਵਿੱਚ ਲੀਡ ਹਾਸਿਲ ਕਰ ਲਈ ਹੈ। ਅਮਰੀਕਾ ਦੇ ਜਾਰਜੀਆ ਵਿੱਚ ਇੱਕ ਵੱਡਾ ਉਲਟਫੇਰ ਹੋਇਆ ਹੈ। ਜਾਰਜੀਆ ਨੇ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਨੂੰ ਕੁੱਝ ਰਾਹਤ ਦਿੱਤੀ ਹੈ। ਬਿਡੇਨ ਜਾਰਜੀਆ ਵਿੱਚ 16 ਚੋਣ ਵੋਟਾਂ ਨਾਲ ਸਭ ਤੋਂ ਅੱਗੇ ਹੈ। ਜੇ ਉਹ ਜਾਰਜੀਆ ਜਿੱਤਦੇ ਹਨ, ਤਾਂ ਉਹ ਜਿੱਤ ਦੇ ਅੰਕੜੇ ਦੇ ਬਹੁਤ ਨੇੜੇ ਆ ਜਾਣਗੇ। ਵ੍ਹਾਈਟ ਹਾਊਸ ਤੱਕ ਪਹੁੰਚਣ ਲਈ, 538 ‘ਚੁਣਾਵੀ ਕਾਲਜ ਦੀਆਂ ਵੋਟਾਂ ‘ਚੋਂ 270 ਵੋਟਾਂ ਪ੍ਰਾਪਤ ਕਰਨੀਆਂ ਲਾਜ਼ਮੀ ਹਨ।