ਟਾਈਟੈਨਿਕ ਨਾਲ ਜੁੜੀ ਜਦੋਂ ਵੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਉਸਨੂੰ ਜਾਣਨ ਨੂੰ ਉਤਸੁਕ ਹੋ ਜਾਂਦਾ ਹੈ। ਹੁਣ ਇਸ ਜਹਾਜ਼ ਦੇ ਸਭ ਤੋਂ ਅਮੀਰ ਯਾਤਰੀ ਦੀ ਮਿਲੀ ਇੱਕ ਸੋਨੇ ਦੀ ਘੜੀ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਦਰਅਸਲ, ਘੜੀ ਨੂੰ ਨੀਲਾਮ ਕੀਤਾ ਗਿਆ ਹੈ। ਜਿਸਦੀ ਕੀਮਤ ਜਾਣ ਕੇ ਤੁਹਾਨੂੰ ਭਰੋਸਾ ਨਹੀਂ ਹੋਵੇਗਾ। ਇੰਗਲੈਂਡ ਵਿੱਚ ਘੜੀ ਨੂੰ 11.7 ਲੱਖ ਪੌਂਡ ਯਾਨੀ ਕਿ 14.6 ਲੱਖ ਡਾਲਰ ਵਿੱਚ ਨੀਲਾਮ ਕੀਤੀ ਗਈ। ਨਿਲਾਮੀ ਕਰਨ ਵਾਲੇ ਹੈਨਰੀ ਐਲਡਰਿਜ ਐਂਡ ਸਨ ਨੇ ਕਿਹਾ ਕਿ 1912 ਦੇ ਜਹਾਜ਼ ਆਫ਼ਤ ਨਾਲ ਜੁੜੀ ਕਿਸੇ ਵਸਤੂ ਦੇ ਲਈ ਇਹ ਇੱਕ ਰਿਕਾਰਡ ਰਾਸ਼ੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਘੜੀ ਕਰੀਬ ਇੱਕ ਲੱਖ ਤੋਂ 150,000 ਪੌਂਡ ਦੇ ਵਿਚਾਲੇ ਵਿਕ ਜਾਵੇਗੀ। ਹਾਲਾਂਕਿ, ਇਨ੍ਹਾਂ ਅੰਦਾਜ਼ਿਆਂ ਨੂੰ ਪਿੱਛੇ ਛੱਡਦੇ ਹੋਏ ਅਮਰੀਕਾ ਦੇ ਇੱਕ ਵਿਅਕਤੀ ਨੇ ਬੋਲੀ ਜਿੱਤੀ ਹੈ।
ਇਸ ਘੜੀ ‘ਤੇ ਜੇਜੇਏ ਲਿਖਿਆ ਹੋਇਆ ਹੈ। ਦਰਅਸਲ, ਇਹ ਘੜੀ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀ ਜਾਨ ਜੈਕਬ ਐਸਟੋਰ ਦੀ ਸੀ। ਦੱਸਿਆ ਜਾਂਦਾ ਹੈ ਕਿ ਜਦੋਂ 15 ਅਪ੍ਰੈਲ 1912 ਵਿੱਚ ਟਾਈਟੈਨਿਕ ਡੁੱਬੀ ਸੀ, ਉਦੋਂ ਜਹਾਜ਼ ਦੇ ਡੁੱਬਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਮੇਡੇਲੀਨ ਨੂੰ ਇੱਕ ਲਾਈਫਬੋਟ ‘ਤੇ ਚੜ੍ਹਾ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ ਸੀ। ਹਾਲੈਕੀ ਐਸਟੋਰ ਦੀ ਮੌਤ ਹੋ ਗਈ ਸੀ। ਉਸ ਸਮੇਂ ਉਹ ਸਿਰਫ਼ 47 ਸਾਲ ਦੇ ਸਨ।
ਇਹ ਵੀ ਪੜ੍ਹੋ: ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ! ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੱਸ ਦੇਈਏ ਕਿ ਦੁਰਘਟਨਾ ਦੇ ਇਕ ਹਫ਼ਤੇ ਬਾਅਦ ਐਸਟੋਰ ਦੀ ਦੇਹ ਮਿਲੀ ਸੀ। ਇਸ ਦੌਰਾਨ ਹੀ ਉਨ੍ਹਾਂ ਦੇ ਸਾਮਾਨ ਵਿੱਚ ਘੜੀ ਮਿਲੀ ਸੀ। ਨੀਲਾਮੀ ਕਰਨ ਵਾਲੇ ਦਫ਼ਤਰ ਦਾ ਕਹਿਣਾ ਹੈ ਕਿ ਘੜੀ ਨੂੰ ਕਰਨਲ ਐਸਟੋਰ ਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ ਸੀ, ਉਸਦੇ ਬਾਅਦ ਉਨ੍ਹਾਂ ਦੇ ਬੇਟੇ ਨੇ ਇਸਨੂੰ ਪਹਿਨਿਆ ਸੀ।
ਵੀਡੀਓ ਲਈ ਕਲਿੱਕ ਕਰੋ -: