ਗ੍ਰੀਸ ਵਿੱਚ ਮੰਗਲਵਾਰ ਦੇਰ ਰਾਤ ਦੋ ਟਰੇਨਾਂ ਇੱਕ ਦੂਜੇ ਨਾਲ ਟਕਰਾ ਗਈਆਂ । ਇਸ ਹਾਦਸੇ ਵਿੱਚ ਹੁਣ ਤੱਕ 32 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 85 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਸੈਂਟਰਲ ਗ੍ਰੀਸ ਦੇ ਲਾਰਿਸਾ ਸ਼ਹਿਰ ਦੇ ਨੇੜੇ ਇੱਕ ਪੈਸੇਂਜਰ ਟ੍ਰੇਨ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ । ਪੈਸੇਂਜਰ ਟ੍ਰੇਨ ਵਿੱਚ 350 ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 250 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ । ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਵਾਪਰਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਇੱਕ ਪੈਸੇਂਜਰ ਟ੍ਰੇਨ ਏਥਨਜ਼ ਤੋਂ ਥੇਸਾਲੋਨਿਕੀ ਜਾ ਰਹੀ ਸੀ । ਉੱਥੇ ਹੀ ਮਾਲ ਗੱਡੀ ਥੇਸਾਲੋਨਿਕੀ ਤੋਂ ਲਾਰਿਸਾ ਜਾ ਰਹੀ ਸੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਪੈਸੇਂਜਰ ਟ੍ਰੇਨ ਦੇ ਸ਼ੁਰੂਆਤੀ 4 ਡੱਬੇ ਪਟੜੀ ਤੋਂ ਉਤਰ ਗਏ, ਜਦਕਿ 2 ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ । ਟੱਕਰ ਤੋਂ ਬਾਅਦ ਟ੍ਰੇਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 17 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਅੰਬਾਨੀ ਪਰਿਵਾਰ ਨੂੰ ਵਿਦੇਸ਼ ਤੱਕ Z+ ਸਕਿਓਰਿਟੀ, ਸੁਪਰੀਮ ਕੋਰਟ ਨੇ ਕਿਹਾ-‘ਖਰਚ ਖੁਦ ਦੇਣਾ ਹੋਵੇਗਾ’
ਇਸ ਹਾਦਸੇ ਵਿੱਚ ਟ੍ਰੇਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ । ਥੇਸਾਲੀ ਦੇ ਗਵਰਨਰ ਕੋਨਸਤਾਂਤਿਨੋਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਚਾਰੋਂ ਪਾਸੇ ਮਲਬਾ ਫੈਲ ਗਿਆ, ਜਿਸ ਦੇ ਚੱਲਦਿਆਂ ਬਚਾਅ ਮੁਹਿੰਮ ਵਿੱਚ ਮੁਸ਼ਕਿਲ ਆ ਰਹੀ ਹੈ । ਟੁੱਟੇ ਹੋਏ ਡੱਬਿਆਂ ਅਤੇ ਮਲਬੇ ਨੂੰ ਚੁੱਕਣ ਲਈ ਕ੍ਰੇਨ ਦੀ ਮਦਦ ਲਈ ਜਾ ਰਹੀ ਹੈ।
ਟ੍ਰੇਨ ਤੋਂ ਰੈਸਕਿਊ ਕੀਤੇ ਗਏ ਇੱਕ ਪੈਸੇਂਜਰ ਨੇ ਦੱਸਿਆ ਕਿ ਟੱਕਰ ਹੁੰਦੇ ਹੀ ਟ੍ਰੇਨ ਵਿੱਚ ਭਗਦੜ ਮਚ ਗਈ। ਇੱਕ ਹੋਰ ਯਾਤਰੀ ਨੇ ਦੱਸਿਆ ਕਿ ਟ੍ਰੇਨਾਂ ਦੀ ਟੱਕਰ ਹੋਣ ‘ਤੇ ਅਜਿਹਾ ਲੱਗਿਆ ਜਿਸ ਤਰ੍ਹਾਂ ਤੇਜ਼ ਭੂਚਾਲ ਹੈ । ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਇਸ ਦੇ ਨਾਲ ਹੀ ਸੁਰੱਖਿਅਤ ਬਚਾਏ ਗਏ ਲੋਕਾਂ ਨੂੰ ਬੱਸ ਰਾਹੀਂ ਥੇਸਾਲੋਨਿਕੀ ਭੇਜਿਆ ਗਿਆ ਹੈ। ਬਚਾਅ ਕਰਮਚਾਰੀ ਅਜੇ ਵੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: