Happy Birthday Joe Biden: ਡੈਮੋਕਰੇਟਿਕ ਪਾਰਟੀ ਦੇ ਨੇਤਾ ਜੋ ਬਾਇਡੇਨ ਜੋ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਚੁਣੇ ਗਏ ਹਨ, ਅੱਜ ਆਪਣਾ 78 ਵਾਂ ਜਨਮਦਿਨ ਮਨਾ ਰਹੇ ਹਨ। ਜੋ ਬਾਇਡੇਨ ਨੂੰ ਇਹ ਆਪਣਾ ਜਨਮਦਿਨ ਦਿਨ ਹਮੇਸ਼ਾ ਯਾਦ ਰਹੇਗਾ। ਬਾਇਡੇਨ ਨੇ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੀਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਹਰਾਇਆ ਹੈ। ਬਾਇਡੇਨ ਅਗਲੇ ਸਾਲ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ ‘ਤੇ ਕਬਜ਼ ਹੋਣ ਜਾ ਰਹੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਸ਼ੁੱਕਰਵਾਰ ਨੂੰ 78 ਸਾਲ ਦੇ ਹੋ ਗਏ ਹਨ। ਦੋ ਮਹੀਨਿਆਂ ਬਾਅਦ, ਉਹ ਅਮਰੀਕਾ ਦੀ ਹਕੂਮਤ ਉਸ ਸਮੇਂ ਸੰਭਾਲਣਗੇ ਜਦੋਂ ਉਨ੍ਹਾਂ ਅੱਗੇ ਦੇਸ਼ ਵਿੱਚ ਜਨਤਕ ਸਿਹਤ ਸੰਕਟ, ਬੇਰੁਜ਼ਗਾਰੀ ਅਤੇ ਨਸਲੀ ਬੇਇਨਸਾਫੀ ਨੂੰ ਰੋਕਣ ਲਈ ਚੁਣੌਤੀ ਸਾਹਮਣੇ ਹੋਵੇਗੀ। ਬਾਇਡੇਨ ਨੂੰ ਇਨ੍ਹਾਂ ਮੁੱਦਿਆਂ ਨਾਲ ਨਜਿੱਠਣਾ ਪਏਗਾ ਅਤੇ ਨਾਲ ਹੀ ਅਮਰੀਕੀਆਂ ਨੂੰ ਇਹ ਦਰਸਾਉਣਾ ਪਏਗਾ ਕਿ ਉਮਰ ਸਿਰਫ ਇੱਕ ਗਿਣਤੀ ਹੈ ਅਤੇ ਉਹ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਬਾਇਡੇਨ ਅਮਰੀਕਾ ਦੇਸ਼ ਦੇ ਇਤਿਹਾਸ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਰੋਨਾਲਡ ਰੀਗਨ ਸਨ। ਜਦੋਂ ਉਨ੍ਹਾਂ ਨੇ 1989 ਵਿੱਚ ਰਾਸ਼ਟਰਪਤੀ ਅਹੁਦਾ ਛੱਡਿਆ ਸੀ, ਉਹ 77 ਸਾਲਾਂ ਅਤੇ 349 ਦਿਨ ਦੇ ਸਨ। ਬਾਇਡੇਨ ਇਹ ਭਰੋਸਾ ਦਿਵਾਉਣ ਲਈ ਉਤਸੁਕ ਹੋਣਗੇ ਕਿ ਉਨ੍ਹਾਂ ਨੂੰ ਸੇਵਾ ਪ੍ਰਤੀ ਜਨੂੰਨ ਹੈ। ਮੌਜੂਦਾ ਰਾਸ਼ਟਰਪਤੀ, ਡੋਨਾਲਡ ਟਰੰਪ ਬਾਇਡੇਨ ਤੋਂ 4 ਸਾਲ ਛੋਟੇ ਹਨ। ਜੋ ਬਾਇਡੇਨ ਅੱਜ ਤੋਂ ਸਿਰਫ ਦੋ ਮਹੀਨੇ ਬਾਅਦ 20 ਜਨਵਰੀ ਨੂੰ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਜੋ ਰੌਬਿਨੇਟ ਬਾਇਡੇਨ ਜੂਨੀਅਰ ਦਾ ਜਨਮ 1942 ਵਿੱਚ ਪੈਨਸਿਲਵੇਨੀਆ ਵਿੱਚ ਹੋਇਆ ਸੀ, ਬਾਇਡੇਨ ਨੇ ਡੇਲਾਵੇਅਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ 1968 ਵਿੱਚ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਬਾਇਡੇਨ 1972 ਵਿੱਚ ਡੇਲਾਵੇਅਰ ਵਿੱਚ ਪਹਿਲੀ ਵਾਰ ਸੈਨੇਟਰ ਚੁਣੇ ਗਏ ਸੀ ਅਤੇ ਛੇ ਵਾਰ ਇਸ ਅਹੁਦੇ ‘ਤੇ ਰਹੇ ਸੀ। ਬਾਇਡੇਨ 29 ਸਾਲ ਦੀ ਉਮਰ ਵਿੱਚ ਸੈਨੇਟਰ ਬਣੇ ਸੀ, ਬਾਇਡੇਨ ਨੂੰ ਹੁਣ ਤੱਕ ਸਭ ਤੋਂ ਘੱਟ ਉਮਰ ਦਾ ਸੈਨੇਟਰ ਬਣਨ ਦਾ ਵੀ ਮਾਣ ਹਾਸਿਲ ਹੈ।