1900 ਦੀ ਸ਼ੁਰੂਆਤ ਦੇ ਬਾਅਦ ਤੋਂ ਵਿਗਿਆਨ ਜਗਤ ਵਿਚ ਮਹਾਨ ਉਪਲਬਧੀਆਂ ਹਾਸਲ ਕਰਨ ਦੇ ਨਾਲ ਮਨੁੱਖੀ ਜੀਵਨ ਕਾਲ ਵਿਚ ਕਾਫੀ ਵਾਧਾ ਹੋਇਆ ਹੈ।ਟੀਕਿਆਂ ਦੇ ਵਿਕਾਸ ਤੇ ਸਹੀ ਇਲਾਜ ਸਹੂਲਤਾਂ ਨੇ ਮਨੁੱਖੀ ਜਾਤੀ ਨੂੰ ਕਈ ਬੀਮਾਰੀਆਂ ‘ਤੇ ਜਿੱਤ ਪਾਉਣ ਵਿਚ ਮਦਦ ਕੀਤੀ ਹੈ ਜਿਨ੍ਹਾਂ ਨੂੰ ਕੁਝ ਦਹਾਕੇ ਪਹਿਲਾਂ ਖਤਰਨਾਕ ਮੰਨਿਆ ਜਾਂਦਾ ਸੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਕੁਝ ਸਾਲਾਂ ਵਿਚ ਇਨਸਾਨ ਖੁਦ ਨੂੰ 120 ਸਾਲ ਲਈ ਪੂਰੀ ਤਰ੍ਹਾਂ ਤੋਂ ਸਿਹਤਮੰਦ ਪਾਏਗਾ। ਨਿਊਯਾਰਕ ਪੋਸਟ ਮੁਤਾਬਕ ਡਾ. ਅਰਨਸਟ ਵਾਨ ਸ਼ਵਾਰਜ ਦਾ ਮੰਨਣਾ ਹੈ ਕਿ ਸਟੇਮ ਸੇਲ ਰਿਸਰਚ ਦੀ ਬਦੌਲਤ ਇਸ ਸਦੀ ਦੇ ਅੰਤ ਤੱਕ ਇਨਸਾਨ 150 ਸਾਲ ਦੀ ਉਮਰ ਤੱਕ ਜਿਊਂਦਾ ਰਹੇਗਾ।
ਡਾ. ਅਰਨਸਟ ਸੀਡਰਸ ਸਿਨਾਈ ਮੈਡੀਕਲ ਸੈਂਟਰ, ਯੂਸੀਐਲਏ ਵਿਖੇ ਡੇਵਿਡ ਗੇਫਨ ਸਕੂਲ ਆਫ਼ ਮੈਡੀਸਨ, ਅਤੇ ਦੱਖਣੀ ਕੈਲੀਫੋਰਨੀਆ ਦੇ ਹਸਪਤਾਲ ਦੇ ਹਾਰਟ ਇੰਸਟੀਚਿਊਟ ਵਿੱਚ ਟ੍ਰਿਪਲ ਬੋਰਡ-ਪ੍ਰਮਾਣਿਤ ਇੰਟਰਨਿਸਟ ਅਤੇ ਕਾਰਡੀਓਲੋਜਿਸਟ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਮੰਨਣਾ ਹੈ ਕਿ ਅਸੀਂ ਜ਼ਿੰਦਗੀ ਨੂੰ ਲੰਮਾ ਕਰ ਸਕਦੇ ਹਾਂ। “ਸ਼ਾਇਦ ਕੁਝ ਸਾਲਾਂ ਦੇ ਅੰਦਰ ਲੋਕ ਆਸਾਨੀ ਨਾਲ 120, 150 ਸਾਲ ਦੀ ਉਮਰ ਤੱਕ ਜੀਉਣ ਦੇ ਯੋਗ ਹੋਣਗੇ।”
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਬਿਸਤਰ ‘ਚ ਮੌਤ ਦਾ ਇੰਤਜ਼ਾਰ ਕਰ ਰਹੇ ਹੋਵਾਂਗੇ। ਹਰ ਬੀਮਾਰੀ ਛੂਮੰਤਰ ਹੋਵੇਗੀ ਤੇ ਇਨਸਾਨ 100 ਸਾਲ ਦੀ ਉਮਰ ਪਾਰ ਕਰ ਜਾਣਦੇ ਬਾਅਦ ਵੀ ਆਰਾਮਦਾਇਕ ਜੀਵਨ ਬਤੀਤ ਕਰ ਸਕੇਗਾ।
ਡਾ. ਅਰਨਸਟ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਸਿਹਤਮੰਦ ਭੋਜਨ ਕਰਨ ਅਤੇ ਰੈਗੂਲਰ ਕਸਰਤ ਕਰਨ ਦੇ ਬਿਨਾਂ ਇਹ ਸੰਭਵ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 30 ਸਾਲ ਦੀ ਉਮਰ ਉਹ ਸਮਾਂ ਹੈ ਜਦੋਂ ਕਿਸੇ ਨੂੰ ਲੰਬੇ ਜੀਵਨ ਲਈ ਆਪਣੀ ਜੀਵਨਸ਼ੈਲੀ ਵਿਚ ਤਬਦੀਲੀ ਦੀ ਲੋੜ ਹੁੰਦੀ ਹੈ।
ਡਾ. ਅਰਨਸਟ ਨੇ ਕਿਹਾ ਕਿ ਸਰੀਰ ਵਿਚ ਸਟੈੱਮ ਸੈਲ ਵਿਕਸਿਤ ਹੋਣ ਨਾਲ ਅਸੀਂ ਲੰਬੀ ਉਮਰ ਆਸਾਨੀ ਨਾਲ ਜੀਅ ਸਕਾਂਗੇ।ਅਸੀਂ ਬੀਮਾਰੀ ਠੀਕ ਕਰਨ ਲਈ ਦਵਾਈ ਦਾ ਇਸਤੇਮਾਲ ਕਰਦੇ ਹਾਂ। ਉਸ ਤੋਂ ਹਟ ਕੇ ਹੁਣ ਅਸੀਂ ਮੁੱਖ ਤੌਰ ਤੋਂ ਸਟੈੱਮ ਸੈਲ ਥੈਰੇਪੀ ਦਾ ਇਸਤੇਮਾਲ ਕਰਕੇ ਖੁਦ ਨੂੰ ਫਿਟ ਕਰ ਸਕਦੇ ਹਾਂ।
ਇਹ ਵੀ ਪੜ੍ਹੋ : ਰਾਜਪਾਲ ਦੀ ਸਰਕਾਰ ਨੂੰ ਲਿਖੀ ਚਿੱਠੀ ‘ਤੇ ਮੰਤਰੀ ਚੀਮਾ ਬੋਲੇ-‘RDF ਦੀ ਰਕਮ ਦਿਵਾ ਦਿਓ, SC ਤੋਂ ਅਰਜ਼ੀ ਵਾਪਸ ਲੈ ਲਵਾਂਗੇ’
ਉਨ੍ਹਾਂ ਕਿਹਾ ਕਿ ਸਟੈੱਮ ਸੈੱਲ ਭਵਿੱਕ ਹੈ। ਭਾਵੇਂ ਹੀ ਸਟੈੱਮ ਕੋਸ਼ਿਕਾਵਾਂ ਐੱਫਡੀਏ ਪ੍ਰਮਾਣਿਤ ਨਹੀਂ ਹਨ ਫਿਰ ਵੀ ਇਹ ਡਾਕਟਰੀ ਦਾ ਭਵਿੱਖ ਹੈ ਜੋ ਹਰ ਬੀਮਾਰੀ ਨੂੰ ਠੀਕ ਕਰਨ ਵਿਚ ਸਮਰੱਥ ਹੈ ਤੇ ਜੀਵਨ ਨੂੰ ਲੰਬਾ ਖਿੱਚ ਸਕਦੇ ਹਨ ਜਾਂ ਉਮਰ ਵਧਾਉਣ ਦੀਆਂ ਕੁਝ ਪ੍ਰਕਿਰਿਆਵਾਂ ਨੂੰ ਵੀ ਘੱਟ ਕਰ ਸਕਦੇ ਹਨ।
ਮਨੁੱਖੀ ਜਾਤੀ ਦੇ ਇਤਿਹਾਸ ਵਿਚ ਇਕ ਹੀ ਵਿਅਕਤੀ 120 ਸਾਲ ਦੀ ਉਮਰ ਤੱਕ ਜੀਵਤ ਰਿਹਾ ਹੈ। ਫਰਾਂਸਦੇ ਜੀਨ ਕੈਲਮੇਂਟ ਜਿਨ੍ਹਾਂ ਦੀ 1997 ਵਿਚ 122 ਸਾਲ ਤੇ 164 ਦਿਨ ਦੀ ਉਮਰ ਵਿਚ ਮੌਤ ਹੋ ਗਈ ਸੀ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਇਕੋ ਇਕ ਵਿਅਕਤੀ ਹਨ।
ਵੀਡੀਓ ਲਈ ਕਲਿੱਕ ਕਰੋ -: