Imran Khan Controversy: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਗੱਲ ਗੱਲ ‘ਤੇ ਵਿਵਾਦਾਂ ‘ਚ ਨਜ਼ਰ ਆਉਂਦੇ ਹਨ ਅਤੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਅਜਿਹੇ ‘ਚ ਇਕ ਵਾਰ ਫੇਰ ਇਮਰਾਨ ਮਾਣਹਾਨੀ ਮਾਮਲੇ ‘ਚ ਫੱਸ ਗਏ ਹਨ , ਜਿਸ ਕਾਰਨ ਪਾਕਿਸਤਾਨ ਦੀ ਕੋਰਟ ਨੇ ਉਹਨਾਂ ਖਿਲਾਫ ਨੋਟਿਸ ਵੀ ਜਾਰੀ ਕਰ ਦਿਤਾ ਹੈ। ਦਰਅਸਲ, ਕੋਰਟ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PML-N) ਦੇ ਡਾਇਰੈਕਟਰ ਸ਼ਹਿਬਾਜ਼ ਸ਼ਰੀਫ ਵੱਲੋਂ ਇਮਰਾਨ ਖ਼ਾਨ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ।
ਦੱਸ ਦੇਈਏ ਕਿ ਇਮਰਾਨ ਨੇ ਅਪ੍ਰੈਲ 2017 ‘ਚ ਸ਼ਹਿਬਾਜ਼ ‘ਤੇ ਰਿਸ਼ਵਤ ਦੇਣ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਸ਼ਹਿਬਾਜ਼ ਨੇ ਉਨ੍ਹਾਂ ਨੂੰ 61 ਮਿਲੀਅਨ ਡਾਲਰ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਉਸ ਬਦਲੇ ਉਹ 70 ਸਾਲਾਂ ਵੱਡੇ ਭਰਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦਾ ਨਾਮ ਸੁਪਰੀਮ ਕੋਰਟ ‘ਚ ਪਨਾਮਾ ਪੇਪਰਸ ਮਾਮਲੇ ਤੋਂ ਹਟਵਾ ਦੇਣ।