ਹਰ ਕੋਈ ਬਹੁਤ ਸਾਰਾ ਪੈਸਾ ਕਮਾਉਣਾ ਅਤੇ ਅਮੀਰ ਬਣਨਾ ਚਾਹੁੰਦਾ ਹੈ । ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਪਣੀ ਮਿਹਨਤ ਨਾਲ ਬਹੁਤ ਸਾਰਾ ਪੈਸਾ ਕਮਾਉਂਦੇ ਹਨ । ਹਾਲਾਂਕਿ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੀ ਕਿਸਮਤ ਰਾਤੋ-ਰਾਤ ਬਦਲ ਜਾਂਦੀ ਹੈ ਅਤੇ ਉਹ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹਨ । ਹੁਣ ਉਸ ਵਿਚਾਲੇ ਇੱਕ ਖਬਰ ਸਾਹਮਣੇ ਆਈ ਹੈ ਕਿ ਸੰਯੁਕਤ ਅਰਬ ਅਮੀਰਾਤ (UAE) ਵਿੱਚ ਰਹਿਣ ਵਾਲੇ ਇੱਕ ਭਾਰਤੀ ਸ਼ਖਸ ਦੀ ਕਿਸਮਤ ਵੀ ਰਾਤੋ-ਰਾਤ ਬਦਲ ਗਈ। ਸ਼ਖਸ ਨੂੰ ਖੁਦ ਇਸ ‘ਤੇ ਯਕੀਨ ਨਹੀਂ ਹੋ ਰਿਹਾ ਹੈ ।
ਦਰਅਸਲ, ਇਹ ਸ਼ਖਸ ਡ੍ਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਦੁਬਈ ਵਿੱਚ ਰਹਿੰਦਾ ਹੈ। ਇਸ ਸ਼ਖਸ ਦਾ ਨਾਂ ਮੁਨੱਵਰ ਫਿਰੋਜ਼ ਹੈ, ਜਿਸ ਨੇ ਦੁਬਈ ਵਿੱਚ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਸ਼ਖਸ ਨੇ 31 ਦਸੰਬਰ ਨੂੰ ਬਿੱਗ ਟਿਕਟ ਲਾਈਵ ਡਰਾਅ ਵਿੱਚ ਇਹ ਪੈਸੇ ਜਿੱਤੇ ਹਨ। ਸ਼ਖਸ ਨੂੰ 20 ਮਿਲੀਅਨ UAE ਦਿਰਹਾਮ ਜੈਕਪਾਟ ਦਾ ਇਨਾਮ ਮਿਲਿਆ ਹੈ ।
ਦੱਸ ਦੇਈਏ ਕਿ ਮੁਨੱਵਰ ਫਿਰੋਜ਼ ਲਈ ਨਵਾਂ ਸਾਲ ਖ਼ੁਸ਼ੀਆਂ ਲੈ ਕੇ ਆਇਆ ਹੈ । ਉਸ ਨੇ ਆਪਣੀ ਲਾਟਰੀ ਲਈ ਟਿਕਟਾਂ ਖਰੀਦੀਆਂ ਸਨ, ਜਿਸ ਦੇ ਲਈ 30 ਲੋਕਾਂ ਨੇ ਮਿਲ ਕੇ ਪੈਸੇ ਦਿੱਤੇ ਸਨ। ਜਿੱਤਿਆ ਹੋਇਆ ਪੈਸਾ ਸਾਰੇ ਲੋਕਾਂ ਵਿੱਚ ਵੰਡਿਆ ਜਾਵੇਗਾ । ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੁਨੱਵਰ ਕਾਫ਼ੀ ਲੰਬੇ ਸਮੇਂ ਤੋਂ ਬਿਗ ਟਿਕਟ ਦਾ ਗਾਹਕ ਹੈ। ਉਹ ਪਿਛਲੇ ਪੰਜ ਸਾਲਾ ਤੋਂ ਹਰ ਮਹੀਨੇ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਨੇ ਲਾਟਰੀ ਜਿੱਤ ਲਈ ਹੈ। ਮੁਨੱਵਰ ਨੇ ਕਿਹਾ ਕਿ ਈਮਾਨਦਾਰੀ ਨਾਲ ਦੱਸਾਂ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਅਜਿਹਾ ਵੀ ਹੋਵੇਗਾ, ਇਸ ਲਈ ਮੈਂ ਹਾਲੇ ਤੱਕ ਯਕੀਨ ਨਹੀਂ ਕਰ ਪਾ ਰਿਹਾ ਹਾਂ।
ਉੱਥੇ ਹੀ ਮੁਨੱਵਰ ਤੋਂ ਇਲਾਵਾ 10 ਹੋਰ ਲਾਟਰੀ ਜਿੱਤਣ ਵਾਲਿਆਂ ਨੂੰ ਕਰੀਬ 22-22 ਲੱਖ ਰੁਪਏ ਮਿਲੇ ਹਨ। ਇਨ੍ਹਾਂ ਵਿੱਚ ਭਾਰਤੀ, ਫਿਲੀਸਤੀਨੀ, ਲੇਬਨੀਸ ਅਤੇ ਸਾਊਦੀ ਅਰਬ ਦੇ ਨਾਗਰਿਕ ਸ਼ਾਮਿਲ ਹਨ। ਮੀਡੀਆ ਰਿਪੋਰਟ ਹੈ ਕਿ ਯੂਏਈ ਵਿੱਚ ਕਈ ਹੋਰ ਭਾਰਤੀਆਂ ਨੇ ਲਾਟਰੀ ਜਿੱਤੀ ਹੈ। 31 ਦਸੰਬਰ ਨੂੰ ਸੁਤੇਸ਼ ਕੁਮਾਰ ਕੁਮਾਰੇਸਨ ਨਾਂ ਦੇ ਭਾਰਤੀ ਵਿਅਕਤੀ ਨੇ ਵੀ ਲਗਭਗ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”