ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਵਿੱਚ ਇੱਕ 32 ਸਾਲਾ ਭਾਰਤੀ ਮੂਲ ਦੇ ਕੈਨੇਡੀਆਈ ਪੁਲਿਸ ਅਧਿਕਾਰੀ ਦੀ ਮੌ.ਤ ਹੋ ਗਈ। ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਹਾਰਵੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਧਾਮੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੀ ਸਟ੍ਰੈਥਕੋਨਾ ਕਾਉਂਟੀ ਟੁੱਕੜੀ ਨਾਲ ਤਾਇਨਾਤ ਸਨ । ਸਟ੍ਰੈਥਕੋਨਾ ਸੂਬੇ ਦੇ ਐਡਮੰਟਨ ਮੈਟਰੋਪੋਲੀਟਨ ਖੇਤਰ ਦੇ ਅੰਦਰ ਇੱਕ ਟਾਊਨਸ਼ਿਪ ਹੈ।
ਰਿਪੋਰਟਾਂ ਮੁਤਾਬਕ ਉਹ ਸਵੇਰੇ 2 ਵਜੇ ਦੇ ਕਰੀਬ ਇੱਕ ਸ਼ਿਕਾਇਤ ਮਿਲਣ ਮਗਰੋਂ ਮੌਕੇ ‘ਤੇ ਜਾ ਰਹੇ ਸਨ । ਪੁਲਿਸ ਮੁਤਾਬਕ ਧਾਮੀ ਗੱਡੀ ਖ਼ੁਦ ਚਲਾ ਰਹੇ ਸਨ। ਇਸ ਦੌਰਾਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ। 31 ਸਾਲਾ ਧਮਾਈ ਸਾਲ 2019 ਵਿੱਚ ਕੈਨੇਡਾ ਪੁਲਿਸ ਵਿੱਚ ਸ਼ਾਮਿਲ ਹੋਏ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕਸਾਰ ਫਾਇਰਿੰਗ, 4 ਮੌਤਾਂ, ਇਲਾਕਾ ਸੀਲ
ਡਿਊਟੀ ਦੌਰਾਨ ਧਮਾਈ ਦੀ ਮੌ.ਤ ਹੋ ਜਾਣ ਮਗਰੋਂ ਅਲਬਰਟਾ ਆਰਸੀਐੱਮਪੀ ਦੇ ਕਮਾਂਡਿੰਗ ਅਫ਼ਸਰ, ਡਿਪਟੀ ਕਮਿਸ਼ਨਰ ਕਰਟਿਸ ਜਬਲਾਕੀ ਨੇ ਕਿਹਾ ਕਿ ਸਾਡੇ ਪੁਲਿਸ ਸੇਵਾ ਦੇ ਇੱਕ ਮੈਂਬਰ ਤੇ ਭਾਈਚਾਰੇ ਦੇ ਇੱਕ ਮੈਂਬਰ ਨੂੰ ਗਵਾਉਣਾ ਬਹੁਤ ਔਖਾ ਹੈ। ਉਥੇ ਹੀ ਕੈਨੇਡਾ ਦੇ PM ਜਸਟਿਨ ਟਰੂਡੋ ਨੇ ਵੀ ਧਾਮੀ ਦੀ ਮੌ.ਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, “RCMP ਅਲਬਰਟਾ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਮੇਰੀ ਹਮਦਰਦੀ, ਜਿਨ੍ਹਾਂ ਦੇ ਡਿਊਟੀ ਦੌਰਾਨ ਆਪਣੀ ਜਾਨ ਗਵਾ ਦਿੱਤੀ ਹੈ।”
ਵੀਡੀਓ ਲਈ ਕਲਿੱਕ ਕਰੋ -: