iran threatens us says: ਤਹਿਰਾਨ: ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਈਰਾਨ ਹੁਣ ਅਮਰੀਕੀ ਹਮਲੇ ਵਿੱਚ ਮਾਰੇ ਗਏ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਚਹੁੰਦਾ ਹੈ। ਹੁਣ ਅਮਰੀਕਾ ਨੂੰ ਇਰਾਨ ਵੱਲੋਂ ਇਸ ‘ਤੇ ਧਮਕੀਵੀ ਦਿੱਤੀ ਗਈ ਹੈ। ਈਰਾਨ ਦੀ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰ ਕੁਡਜ਼ ਫੋਰਸ ਦੇ ਡਿਪਟੀ ਕਮਾਂਡਰ ਮੁਹੰਮਦ ਰਜ਼ਾ ਫਲਾਹਜ਼ਾਦੇਹ ਨੇ ਅਮਰੀਕਾ ਤੋਂ ਸੁਲੇਮਣੀ ਦੀ ਮੌਤ ਦਾ ਬਦਲਾ ਲੈਣ ਲਈ ਕਿਹਾ ਹੈ। ਮੁਹੰਮਦ ਰਜ਼ਾ ਫਲਾਹਜ਼ਾਦੇਹ ਨੇ ਕਿਹਾ ਹੈ ਕਿ ਅਸੀਂ ਜਲਦੀ ਹੀ ਅਮਰੀਕਾ ਤੋਂ ਆਪਣੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲਵਾਂਗੇ। ਈਰਾਨੀ ਸੈਨਾ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਈਰਾਨੀ ਕਮਾਂਡਰਾਂ ਅਤੇ ਸਿਪਾਹੀਆਂ ਦੀ ਹੱਤਿਆ ਤਹਿਰਾਨ ਨੂੰ ਆਪਣੇ ਨਿਸ਼ਾਨਿਆਂ ਤੋਂ ਪਿੱਛੇ ਹੱਟਣ ਜਾਂ ਛੱਡਣ ਲਈ ਮਜਬੂਰ ਨਹੀਂ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਅਮਰੀਕਾ ਨੇ ਈਰਾਨ ਦੇ ਜਨਰਲ ਕਾਸੀਮ ਸੁਲੇਮਾਨੀ ਦੀ ਹੱਤਿਆ ਕੀਤੀ ਸੀ। ਦਰਅਸਲ, ਬਗਦਾਦ ਏਅਰਪੋਰਟ ਤੋਂ ਨਿਕਲਣ ਤੋਂ ਬਾਅਦ, ਅਮਰੀਕੀ ਡਰੋਨ ਨੇ ਕਾਸਿਮ ਸੁਲੇਮਣੀ ਦੀ ਕਾਰ ਨੂੰ ਇੱਕ ਮਿਜ਼ਾਈਲ ਨਾਲ ਉਡਾ ਦਿੱਤਾ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਕਾਸਿਮ ਸੁਲੇਮਾਨੀ ਉਨ੍ਹਾਂ ਦੇ ਦੂਤਾਵਾਸ ‘ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।