ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਭੂਚਾਲ ਦੇ ਝਟਕੇ ਜਾਪਾਨ ਦੇ ਕਯੂਸ਼ੁ ਤੇ ਸ਼ਿਕੋਕੂ ਦੀਪਾਂ ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦੇ ਨਾਲ ਹੀ ਜਾਪਾਨ ਦੇ ਕਈ ਤੱਟੀ ਇਲਾਕਿਆਂ ਮਿਯਾਜਾਕੀ, ਕੋਚੀ, ਇਹਿਮੇ, ਕਾਗੋਸ਼ਿਮਾ ਤੇ ਆਇਤਾ ਵਿੱਚ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਕਯੂਸ਼ੁ ਦੇ ਮਿਯਾਜਾਕੀ ਵਿੱਚ ਸਮੁੰਦਰ ਦੀਆਂ 20 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦੇਖੀਆਂ ਗਈਆਂ।
ਸ਼ੁਰੂਆਤੀ ਰਿਪੋਰਟਾਂ ਮੁਤਬਕ ਭੂਚਾਲ ਦਾ ਕੇਂਦਰ ਨਿਚਿਨਾਨ ਤੋਂ 20 ਕਿਮੀ. ਉੱਤਰ-ਪੂਰਬ ਵਿੱਚ 25 ਕਿਮੀ.ਦੀ ਗਹਿਰਾਈ ‘ਤੇ ਸੀ। ਜਾਪਾਨ ਮੌਸਮ ਵਿਭਾਗ ਏਜੰਸੀ ਦੇ ਅਨੁਸਾਰ ਦੱਖਣੀ ਜਾਪਾਨੀ ਦੀਪਾਂ ਕਯੂਸ਼ੁ ਤੇ ਸ਼ਿਕੋਕੂ ਦੇ ਤੱਟੀ ਖੇਤਰਾਂ ਦੇ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਸੰਯੁਕਤ ਰਾਜ ਭੂ-ਵਿਗਿਆਨਿਕ ਸਰਵੇਖਣ ਅਨੁਸਾਰ ਭੂਚਾਲ ਮਿਯਾਜਕੀ ਦੇ ਤੱਟ ਤੋਂ 20 ਮੀਲ ਤੋਂ ਵੀ ਘੱਟ ਦੂਰੀ ‘ਤੇ ਆਇਆ।
ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 1 ਜਨਵਰੀ ਨੂੰ ਜਾਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਵਿੱਚ 318 ਲੋਕਾਂ ਦੀ ਮੌਤ ਹੋਈ ਸੀ ਤੇ 1300 ਲੋਕ ਜ਼ਖਮੀ ਹੋਏ ਸਨ। ਇਸ਼ਿਕਾਵਾ ਵਿੱਚ ਭੂਚਾਲ ਨਾਲ ਕਈ ਥਾਵਾਂ ‘ਤੇ ਅੱਗ ਲੱਗ ਗਈ ਸੀ। ਇਸ ਨਾਲ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਸਨ। ਹੁਣ ਫਿਰ ਤੋਂ ਲੋਕਾਂ ਨੂੰ ਇਸ ਤਰ੍ਹਾਂ ਦੇ ਭੂਚਾਲ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -: