ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ FBI ਮੁਖੀ ਕਾਸ਼ ਪਟੇਲ ਨੂੰ ਟਰੰਪ ਪ੍ਰਸ਼ਾਸਨ ਤੋਂ ਝਟਕਾ ਲੱਗਾ ਹੈ। ਪਟੇਲ ਨੂੰ ATF ਬਿਊਰੋ ਆਫ਼ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਦੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਖ਼ਬਰ ਦੇ ਆਉਣ ਤੋਂ ਪਹਿਲਾਂ, ਕਾਸ਼ ਪਟੇਲ ਨਿਆਂ ਵਿਭਾਗ ਵਿੱਚ ਦੋ ਉੱਚ ਅਹੁਦਿਆਂ ‘ਤੇ ਸਨ। FBI ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਉਸਨੇ 24 ਫਰਵਰੀ ਨੂੰ ATF ਦੀ ਅਗਵਾਈ ਕਰਨ ਲਈ ਸਹੁੰ ਚੁੱਕੀ। ਉਦੋਂ ਤੋਂ ਉਹ ਇਸ ਵਿਭਾਗ ਦਾ ਕੰਮ ਸੰਭਾਲ ਰਹੇ ਸਨ। ਰਿਪੋਰਟ ਦੇ ਅਨੁਸਾਰ, ਪਟੇਲ ਦੀ ਥਾਂ ‘ਤੇ ਅਮਰੀਕੀ ਫੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਕਾਸ਼ ਪਟੇਲ ਨੂੰ ਅਹੁਦੇ ਤੋਂ ਹਟਾਉਣ ਦੀ ਖ਼ਬਰ ਅਜੇ ਤੱਕ ਨਿਆਂ ਵਿਭਾਗ ਵੱਲੋਂ ਜਨਤਕ ਤੌਰ ‘ਤੇ ਐਲਾਨ ਨਹੀਂ ਕੀਤੀ ਗਈ ਹੈ। ਬੁੱਧਵਾਰ ਦੁਪਹਿਰ ਤੱਕ, ਪਟੇਲ ਅਜੇ ਵੀ ਏਜੰਸੀ ਦੀ ਵੈੱਬਸਾਈਟ ‘ਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਮੌਜੂਦ ਸਨ। ਇਸ ਤੋਂ ਇਲਾਵਾ, 7 ਅਪ੍ਰੈਲ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ, ਉਨ੍ਹਾਂ ਨੂੰ ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਸੰਬੋਧਿਤ ਕੀਤਾ ਗਿਆ ਸੀ। ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਨੇ ਕਿਹਾ ਕਿ ਏਜੰਸੀ ਦੇ ਲੋਕਾਂ ਨੂੰ ਬੁੱਧਵਾਰ ਨੂੰ ਇਸ ਬਦਲਾਅ ਬਾਰੇ ਸੂਚਿਤ ਕੀਤਾ ਗਿਆ ਸੀ। ਇੱਕ ਰੱਖਿਆ ਅਧਿਕਾਰੀ ਦੇ ਅਨੁਸਾਰ, ਡ੍ਰਿਸਕੋਲ ਫੌਜ ਸਕੱਤਰ ਦੇ ਅਹੁਦੇ ‘ਤੇ ਰਹਿੰਦੇ ਹੋਏ FTA ਲਈ ਵਾਧੂ ਜ਼ਿੰਮੇਵਾਰੀ ਸੰਭਾਲਣਗੇ।
ਇਹ ਵੀ ਪੜ੍ਹੋ : BJP ਆਗੂ ਦੇ ਘਰ ‘ਤੇ ਹ.ਮ.ਲੇ ਦਾ ਮਾਮਲਾ, ਨਵੀਂ CCTV ਫੁਟੇਜ ਆਈ ਸਾਹਮਣੇ, ATM ‘ਚੋਂ ਪੈਸੇ ਕਢਵਾਉਂਦਾ ਦਿਖਿਆ ਮੁਲਜ਼ਮ
ਦੱਸ ਦੇਈਏ ਕਿ ਇਤਿਹਾਸਕ ਤੌਰ ‘ਤੇ ਅਮਰੀਕਾ ਵਿੱਚ, ਫੌਜ ਅਤੇ ਘਰੇਲੂ ਕਾਨੂੰਨੀ ਏਜੰਸੀਆਂ ਵਿਚਕਾਰ ਲੀਡਰਸ਼ਿਪ ਪੱਧਰ ‘ਤੇ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਮਰੀਕੀ ਸੈਨਿਕਾਂ ਨੂੰ ਅਮਰੀਕੀ ਧਰਤੀ ‘ਤੇ ਹੋਣ ਵਾਲੇ ਕਾਨੂੰਨ ਲਾਗੂ ਕਰਨ ਵਾਲੇ ਕਾਰਜਾਂ ਵਿੱਚ ਹਿੱਸਾ ਲੈਣ ਦੀ ਵੀ ਆਗਿਆ ਨਹੀਂ ਹੈ। ਹਾਲਾਂਕਿ, ਉਹ ਦੱਖਣੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਲਈ ਕਸਟਮ ਅਤੇ ਬਾਰਡਰ ਪੈਟਰੋਲ ਬਲਾਂ ਨੂੰ ਸਹਾਇਤਾ ਅਤੇ ਖੁਫੀਆ ਜਾਣਕਾਰੀ ਪ੍ਰਦਾਨ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
