ਸੋਸ਼ਲ ਮੀਡੀਆ ਸਟਾਰ ਸ਼ੇਖ ਅਜੀਜ ਅਲ ਅਹਿਮਦ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੁਨੀਆ ਦੇ ਸਭ ਤੋਂ ਛੋਟੇ ਸ਼ੇਖ ਦੇ ਤੌਰ ‘ਤੇ ਜਾਣਿਆ ਜਾਂਦਾ ਸੀ। ਅਜੀਜ ਇੱਕ ਮਾਡਲ ਦੇ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਆਏ ਸਨ। ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਛੋਟਾ ਸ਼ੇਖ ਅਜੀਜ ਆਲੀਸ਼ਾਨ ਜ਼ਿੰਦਗੀ ਜਿਊਂਦੇ ਸਨ। ਉਹ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਸਨ ਤੇ ਲਗਜ਼ਰੀ ਕਾਰ ਰਾਹੀਂ ਜਾਂਦੇ ਸਨ। ਉਹ ਹਮੇਸ਼ਾਂ ਲੋਕਾਂ ਵਿਚਾਲੇ ਕਾਫ਼ੀ ਜ਼ਿਆਦਾ ਪ੍ਰਸਿੱਧ ਸੀ। ਉਨ੍ਹਾਂ ਦੀ ਪ੍ਰਸਿੱਧੀ ਸਿਰਫ਼ ਸਾਊਦੀ ਅਰਬ ਵਿੱਚ ਹੀ ਨਹੀਂ ਸੀ ਬਲਕਿ ਉਨ੍ਹਾਂ ਦੀ ਫੈਨ ਫੋਲੋਇੰਗ UAE ਵਿੱਚ ਵੀ ਸੀ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦਿਹਾਂਤ ਦੀ ਖਬਰ ਉਨ੍ਹਾਂ ਦੇ ਦੋਸਤ ਯਜਾਨ ਅਲ ਅਸਮਰ ਨੇ ਦਿੱਤੀ। ਅਸਮਰ ਨੇ ਦੱਸਿਆ ਕਿ 19 ਜਨਵਰੀ ਨੂੰ ਅਜੀਜ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦਾ ਜਨਮ 1995 ਵਿੱਚ ਰਿਆਦ ਵਿੱਚ ਹੋਇਆ ਸੀ। ਉਹ ਟਿਕਟਾਕ ‘ਤੇ ਬਹੁਤ ਮਸ਼ਹੂਰ ਸੀ। ਉਨ੍ਹਾਂ ਦੇ 94 ਲੱਖ ਫਾਲੋਅਰਸ ਹਨ ਤੇ ਇਸ ਤੋਂ ਇਲਾਵਾ ਯੂ-ਟਿਊਬ ‘ਤੇ ਉਸਦੇ 9 ਲੱਖ ਦੇ ਕਰੀਬ ਸਬਸਕ੍ਰਾਈਬਰ ਹਨ।
ਇਹ ਵੀ ਪੜ੍ਹੋ: 24 ਸਾਲ ਤੋਂ ਮਾਂ ਇਕ ਹੀ ਥਾਲੀ ‘ਚ ਖਾਣਾ ਖਾਧੀ ਸੀ, ਦੇਹਾਂਤ ਦੇ ਬਾਅਦ ਖੁੱਲ੍ਹਿਆ ਥਾਲੀ ਦਾ ਰਾਜ਼
ਦੱਸ ਦੇਈਏ ਕਿ ਅਜੀਜ ਅਲ ਅਹਿਮਦ ਨੂੰ ਅਲ ਕਜਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਜਿਸਦਾ ਅਰਥ ਅਰਬੀ ਵਿੱਚ ਬੌਣਾ ਹੁੰਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਜੀਜ ਜਨਮ ਤੋਂ ਹੀ ਹਾਰਮੋਨਲ ਡਿਸਆਰਡਰ ਤੇ ਜੈਨੇਟਿਕ ਡਿਜ਼ੀਜ਼ ਨਾਲ ਪੀੜਤ ਸਨ। ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: