Nationwide protests against myanmar coup : ਮਿਆਂਮਾਰ ਵਿੱਚ, ਲੱਗਭਗ ਇੱਕ ਹਫ਼ਤਾ ਪਹਿਲਾਂ ਹੋਏ ਫੌਜੀ ਤਖਤਾਪਲਟ ਦੇ ਵਿਰੋਧ ‘ਚ ਲੋਕਾਂ ਦਾ ਪ੍ਰਦਰਸ਼ਨ ਹੋਰ ਤੇਜ ਹੁੰਦਾ ਜਾ ਰਿਹਾ ਹੈ। ਪਹਿਲਾਂ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਦੇ ਕੰਮ ਬੰਦ ਕਰਨ ਤੋਂ ਬਾਅਦ ਹੁਣ ਬਹੁਤ ਸਾਰੀਆਂ ਨਰਸਾਂ ਅਤੇ ਸੰਤ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ ਹਨ। ਸੋਮਵਾਰ ਨੂੰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯਾਂਗੁਨ ਵਿੱਚ, ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਫੌਜੀ ਤਖਤਾਪਲਟ ਦਾ ਬਾਈਕਾਟ ਕੀਤਾ। ਮਿਆਂਮਾਰ ਵਿੱਚ ਲੋਕਾਂ ਨੇ ਇਨਸਾਫ ਦੀ ਮੰਗ ਵਾਲਿਆਂ ਤੱਖਤੀਆਂ ਦਿਖਾਂਦੇ ਹੋਏ ਫ਼ੌਜ ਦੀ ਕਾਰਵਾਈ ਦਾ ਵਿਰੋਧ ਕੀਤਾ।
ਪ੍ਰਦਰਸ਼ਨ ਕੁੱਝ ਲੋਕਾਂ ਨਾਲ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਹਜ਼ਾਰਾਂ ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ। ਹੂਜੂਮ ਕੋਲੋਂ ਲੰਘਦੇ ਵਾਹਨਾਂ ਨੇ ਹੌਰਨ ਵਜਾ ਕੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। ਕੁੱਝ ਲੋਕ ਗਰੁੱਪ ਬਣਾ ਕੇ ਮੁੱਖ ਪ੍ਰਦਰਸ਼ਨਕਾਰੀਆਂ ਤੋਂ ਵੱਖ ਹੋ ਗਏ ਅਤੇ ਸੁੱਲੇ ਪਗੋਡਾ ਵੱਲ ਮੁੜ ਗਏ, ਜੋ ਕਿ ਪਹਿਲੇ ਸ਼ਾਸਕਾਂ ਖਿਲਾਫ ਰੈਲੀ ਕਰਨ ਦਾ ਇੱਕ ਪ੍ਰਮੁੱਖ ਸਥਾਨ ਰਿਹਾ ਹੈ। ਐਤਵਾਰ ਨੂੰ ਸਾਹਮਣੇ ਆਏ ਕਈ ਵਿਡੀਓਜ਼ ਵਿੱਚ, ਭੀੜ ਨੂੰ ਖਿੰਡਾਉਣ ਲਈ ਪੁਲਿਸ ਹਵਾ ‘ਚ ਗੋਲੀਬਾਰੀ ਕਰਦੀ ਦਿਖਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਾਇਆਵਦੀ ਨਗਰ ਦੀ ਹੈ।
ਫੌਜ ਦੇ ਵਿਰੁੱਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਸੰਗਠਨ ਦੇ ਪ੍ਰਮੁੱਖ ਮਿਨ ਕੌਨ ਨਿੰਗ, ਨੇ ਕਿਹਾ “ਅਸੀਂ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੋਮਵਾਰ ਤੋਂ ਕੰਮ ‘ਤੇ ਨਾ ਜਾਣ। ਆਂਗ ਸੈਨ ਸੂ ਕੀ ਨੂੰ 1991 ਵਿੱਚ ਲੋਕਤੰਤਰ ਲਈ ਸੰਘਰਸ਼ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਫੌਜ ਦੇ ਸ਼ਾਸਨ ਦੌਰਾਨ ਉਨ੍ਹਾਂ ਨੇ 15 ਸਾਲ ਹਾਊਸ ਅਰੈਸਟ ਵਿੱਚ ਬਿਤਾਏ ਸਨ। ਐਤਵਾਰ ਨੂੰ ਵੀ ਹਜ਼ਾਰਾਂ ਲੋਕਾਂ ਨੇ ਆਂਗ ਸੈਨ ਸੂ ਅਤੇ ਹੋਰ ਨੇਤਾਵਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ। ਮਿਆਂਮਾਰ ਵਿੱਚ ਵਿਰੋਧ ਦੀਆਂ ਤੇਜ਼ ਹੁੰਦੀਆਂ ਆਵਾਜ਼ਾਂ ਲੋਕਤੰਤਰ ਲਈ ਲੰਬੇ ਅਤੇ ਖੂਨੀ ਸੰਘਰਸ਼ ਦੀ ਯਾਦ ਦਿਵਾਉਂਦੀਆਂ ਹਨ। ਪਿੱਛਲੇ ਦਿਨੀ ਫੌਜ ਦੇ ਖ਼ਿਲਾਫ਼ ਲੋਕ ਦਾ ਪ੍ਰਦਰਸ਼ਨ ਦੇਖਦੇ ਹੋਏ ਸੁਪਰੀਮ ਕਮਾਂਡਰ ਇਨ-ਚੀਫ ਮਿਨ ਐਂਗ ਹਿਲਿੰਗ ਦੇ ਆਦੇਸ਼ ‘ਤੇ ਇੰਟਰਨੈਟ ‘ਤੇ ਪਾਬੰਦੀ ਲੱਗਾ ਦਿਤੀ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਮਿਆਂਮਾਰ ਦੀ ਸਭ ਤੋਂ ਵੱਡੀ ਨੇਤਾ ਆਂਗ ਸੈਨ ਸੂ ਕੀ ਦੇ ਕਰੀਬੀ ਲੋਕਾਂ ਨੂੰ ਵੀ ਫੌਜ ਨਿਸ਼ਾਨਾ ਬਣਾ ਰਹੀ ਹੈ।
ਇਹ ਵੀ ਦੇਖੋ : ਸਾਰਾ ਗਿੱਦੜਬਾਹਾ ਕਿਉਂ ਹੋ ਗਿਆ ਰਾਜਾ ਵੜਿੰਗ ਦੇ ਵਿਰੁੱਧ, ਡਿੰਪੀ ਢਿੱਲੋਂ ਨੇ ਕਰਤਾ ਪਰਦਾਫਾਸ਼