ਨੇਪਾਲ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਨਹੀਂ ਕੱਢਿਆ ਜਾ ਸਕਿਆ । ਇਹ ਗੱਲ ਨੇਪਾਲ ਫੌਜ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਭੰਡਾਰੀ ਨੇ ਕਹੀ ਹੈ । ਉਨ੍ਹਾਂ ਕਿਹਾ ਕਿ ਜਹਾਜ਼ ਹਾਦਸੇ ਵਿੱਚ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਅੱਜ ਇੱਕ ਵਾਰ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ । ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਐਤਵਾਰ ਨੂੰ ਪੋਖਰਾ ਵਿੱਚ ਵਾਪਰੇ ਜਹਾਜ਼ ਹਾਦਸੇ ਤੋਂ ਬਾਅਦ ਮੰਤਰੀ ਮੰਡਲ ਦੀ ਐਮਰਜੈਂਸੀ ਬੈਠਕ ਬੁਲਾਈ । ਇਸ ਦੇ ਨਾਲ ਹੀ ਨੇਪਾਲ ਦੇ ਗ੍ਰਹਿ ਮੰਤਰਾਲੇ, ਸੁਰੱਖਿਆ ਕਰਮਚਾਰੀਆਂ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੋ ਇੰਜਣ ਵਾਲਾ ਏਟੀਆਰ 72 ਜਹਾਜ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਪੋਖਰਾ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ । ਜਹਾਜ਼ ਹਾਦਸੇ ਵਿੱਚ ਹੁਣ ਤੱਕ 68 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ 4 ਅਜੇ ਵੀ ਲਾਪਤਾ ਹਨ । ਮਾਰੇ ਗਏ ਲੋਕਾਂ ਵਿੱਚ ਪੰਜ ਭਾਰਤੀ ਵੀ ਸ਼ਾਮਿਲ ਹਨ । ਜਹਾਜ਼ ਹਾਦਸੇ ਦੀ ਰਿਪੋਰਟ 45 ਦਿਨਾਂ ਵਿੱਚ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ: ਚੀਨ ‘ਚ ਪੈਸੇ ਦੇ ਕੇ ਕਰਵਾਏ ਜਾ ਰਹੇ ਬੱਚੇ ਪੈਦਾ, ਦੂਜੇ ਤੇ ਤੀਜੇ ਬੇਬੀ ‘ਤੇ 2 ਲੱਖ ਦਾ ਆਫਰ
ਜਹਾਜ਼ ਹਾਦਸੇ ਵਿੱਚ ਮਰਨ ਵਾਲੇ ਪੰਜ ਭਾਰਤੀਆਂ ਵਿੱਚੋਂ ਚਾਰ ਉੱਤਰ ਪ੍ਰਦੇਸ਼ ਅਤੇ ਇੱਕ ਬਿਹਾਰ ਦਾ ਰਹਿਣ ਵਾਲਾ ਸੀ । ਯੇਤੀ ਏਅਰਲਾਈਨਜ਼ ਦੇ ਜਹਾਜ਼ ਵਿੱਚ 72 ਲੋਕ ਸਵਾਰ ਸਨ। ਦੋ ਇੰਜਣ ਵਾਲਾ ਟਰਬੋਪ੍ਰੌਪ ਏਟੀਆਰ 72 ਜਹਾਜ਼ ਲੈਂਡਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ । ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿੱਚ ਸਵਾਰ ਭਾਰਤੀ ਨੌਜਵਾਨਾਂ ਵਿੱਚੋਂ ਇੱਕ ਘਟਨਾ ਤੋਂ ਠੀਕ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਗਿਆ ਸੀ। ਜਿਸ ਕਾਰਨ ਜਹਾਜ਼ ਦਾ ਹਾਦਸਾ ਕੈਮਰੇ ਵਿੱਚ ਕੈਦ ਹੋ ਗਿਆ ।
ਦੱਸ ਦੇਈਏ ਕਿ ਨੇਪਾਲ ਦੀ ਫੌਜ ਜਹਾਜ਼ ਹਾਦਸੇ ਦੇ ਬਾਅਦ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਜਹਾਜ਼ ਹਾਦਸੇ ਵਿੱਚ 68 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਪੰਜ ਭਾਰਤੀ ਵੀ ਸ਼ਾਮਿਲ ਹਨ। ਨੇਪਾਲ ਆਰਮੀ ਨੇ ਕਿਹਾ ਕਿ ਉਨ੍ਹਾਂ ਨੂੰ ਸਪਾਟ ਤੋਂ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: