ਨਿਊਜ਼ੀਲੈਂਡ ਨੇ ਵੀਜ਼ਾ ਸਬੰਧੀ ਅਹਿਮ ਐਲਾਨ ਕੀਤਾ ਹੈ, ਜਿਸ ਨਾਲ ਭਾਰਤੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਦਰਅਸਲ, ਹੁਣ ਦਿ ਪੈਰੇਂਟ ਰੈਜ਼ੀਡੈਂਟ ਵੀਜ਼ਾ ਤਹਿਤ ਨਿਊਜ਼ੀਲੈਂਡ ਵਾਸੀ ਹੁਣ ਆਪਣੇ ਮਾਤਾ-ਪਿਤਾ ਨੂੰ ਪੱਕੇ ਤੌਰ ਤੇ ਆਪਣੇ ਕੋਲ ਪੱਕੇ ਰੱਖ ਸਕਦੇ ਹਨ । ਪੈਰੇਂਟ ਰੈਜ਼ੀਡੈਂਟ ਵੀਜ਼ਾ ਲਈ ਪ੍ਰਕਿਰਿਆ ਵਿੱਚ Expression of Interest (EOI) ਮਤਲਬ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕਰਨਾ ਸ਼ਾਮਲ ਹੈ । ਜੇਕਰ ਇਹ ਲੋੜਾਂ ਨੂੰ ਪੂਰਾ ਕਰਦਾ ਹੈ, ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਵੱਲੋਂ ਅਪਲਾਈ ਕਰਨ ਲਈ ਸੱਦਾ (ITA) ਜਾਰੀ ਕੀਤਾ ਜਾਂਦਾ ਹੈ । ITA-ਯੋਗ ਵਿਅਕਤੀ ਚਾਰ ਮਹੀਨਿਆਂ ਦੇ ਅੰਦਰ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ । ਪੈਰੇਂਟ ਰੈਜ਼ੀਡੈਂਟ ਵੀਜ਼ਾ ਦੀ ਲਾਗਤ ਨਿਊਜ਼ੀਲੈਂਡ ਦੇ 3180 ਡਾਲਰ ਤੋਂ ਸ਼ੁਰੂ ਹੁੰਦੀ ਹੈ । ਨਿਊਜ਼ੀਲੈਂਡ ਵਿੱਚ ਭਾਰਤ ਦੇ ਦੋ ਲੱਖ ਤੋਂ ਵੱਧ ਲੋਕ ਰਹਿੰਦੇ ਹਨ, ਅਜਿਹੇ ਵਿੱਚ ਭਾਰਤੀਆਂ ਨੂੰ ਇਸ ਦਾ ਸਿੱਧਾ ਫ਼ਾਇਦਾ ਹੋਵੇਗਾ।
![](https://images.moneycontrol.com/static-mcnews/2023/02/Collage-Maker-17-Feb-2023-10.35-AM-770x435.jpg?impolicy=website&width=1600&height=900)
New Zealand parent resident visa
ਫਾਈਨੈਂਸ਼ੀਅਲ ਐਕਸਪ੍ਰੈਸ ਅਨੁਸਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਉਨ੍ਹਾਂ ਲੋਕਾਂ ਦੇ ਹਰ ਸਾਲ ਵੱਧ ਤੋਂ ਵੱਧ 2000 ਵੀਜ਼ਿਆਂ ਨੂੰ ਮਨਜ਼ੂਰੀ ਦੇ ਸਕਦਾ ਹੈ ਜਿਨ੍ਹਾਂ ਨੇ 10 ਅਕਤੂਬਰ 2022 ਨੂੰ ਚੋਣ ਨੂੰ ਮੁੜ ਸ਼ੁਰੂ ਹੋਣ ਦੀ ਘੋਸ਼ਣਾ ਤੋਂ ਪਹਿਲਾਂ EOI ਜਮ੍ਹਾਂ ਕਰਾਏ ਸਨ । 10 ਅਕਤੂਬਰ, 2022 ਨੂੰ ਜਾਂ ਇਸ ਤੋਂ ਬਾਅਦ EOI ਜਮ੍ਹਾਂ ਕਰਾਉਣ ਵਾਲੇ ਲੋਕਾਂ ਨੂੰ ਇੱਕ ਸਾਲ ਵਿੱਚ ਵੱਧ ਤੋਂ ਵੱਧ 500 ਵੀਜ਼ੇ ਦਿੱਤੇ ਜਾ ਸਕਦੇ ਹਨ । ਇਨ੍ਹਾਂ EOI ਨੂੰ ਡਰਾਅ ਰਾਹੀਂ ਚੁਣਿਆ ਜਾਂਦਾ ਹੈ । ਜੇਕਰ ਕਿਸੇ ਨੇ 12 ਅਕਤੂਬਰ ਤੋਂ ਪਹਿਲਾਂ ਪੈਰੇਂਟ ਰੈਜ਼ੀਡੈਂਟ ਵੀਜ਼ਾ ਦੇ ਤਹਿਤ EOI ਜਮ੍ਹਾ ਕਰਵਾਇਆ ਹੈ ਤਾਂ ਇਸਨੂੰ ਵਾਪਸ ਲਿਆ ਜਾ ਸਕਦਾ ਹੈ ਜਾਂ ਅਪਡੇਟ ਕੀਤਾ ਜਾ ਸਕਦਾ ਹੈ।
![](https://images.moneycontrol.com/static-mcnews/2023/05/kerin-gedge-yzIpBt-1t5g-unsplash-1.jpg?impolicy=website&width=1600&height=900)
New Zealand parent resident visa
ਪੈਰੇਂਟ ਰੈਜ਼ੀਡੈਂਟ ਵੀਜ਼ਾ 12 ਅਕਤੂਬਰ, 2022 ਨੂੰ ਸਪਾਂਸਰਾਂ ਲਈ ਵੱਖ-ਵੱਖ ਲੋੜਾਂ ਦੇ ਨਾਲ ਮੁੜ ਸ਼ੁਰੂ ਹੋਇਆ ਹੈ। ਬਿਨੈਕਾਰਾਂ ਨੂੰ ਹੁਣ ਨਿਊਜ਼ੀਲੈਂਡ ਦੀ ਔਸਤ ਤਨਖਾਹ ਦਾ 1.5 ਗੁਣਾ ਕਮਾਉਣ ਦੀ ਲੋੜ ਹੋਵੇਗੀ । ਹੁਣ ਨਾ ਸਿਰਫ਼ ਇੱਕ ਬਾਲਗ ਬੱਚਾ ਅਤੇ ਉਸ ਦਾ ਸਾਥੀ ਹੀ ਨਹੀਂ ਬਲਕਿ ਦੋ ਬਾਲਗ ਬੱਚੇ ਵੀ ਸਾਂਝੇ ਤੌਰ ‘ਤੇ ਇੱਕ ਮਾਤਾ-ਪਿਤਾ ਨੂੰ ਨਾਲ ਰੱਖ ਸਕਦੇ ਹਨ । ਪੈਰੇਂਟ ਰੈਜ਼ੀਡੈਂਟ ਵੀਜ਼ਾ ਦੇ ਲਈ ਹੋਰ ਲੋੜਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਮਾਨਸਾ ‘ਚ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ‘ਚ ਆਉਣ ਕਾਰਨ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਪੈਰੇਂਟ ਰੈਜ਼ੀਡੈਂਟ ਵੀਜ਼ਾ ਲਈ ਅਪਲਾਈ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਦਿਲਚਸਪੀ ਦਾ ਪ੍ਰਗਟਾਵਾ (EOI) ਜਮ੍ਹਾ ਕਰਨਾ ਪਵੇਗਾ । ਜੇਕਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੁਹਾਡਾ EOI ਚੁਣਦਾ ਹੈ, ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੁਹਾਨੂੰ ਨਿਵਾਸ ਦੇ ਲਈ ਅਰਜ਼ੀ ਦੇਣ ਲਈ ਸੱਦਾ ਦੇ ਸਕਦਾ ਹੈ । ਇਮੀਗ੍ਰੇਸ਼ਨ ਨਿਊਜ਼ੀਲੈਂਡ ਹਰ 3 ਮਹੀਨਿਆਂ ਬਾਅਦ ਬੈਲਟ ਦੁਆਰਾ ਡਰਾਅ ਤੋਂ EOI ਦੀ ਚੋਣ ਕਰਦਾ ਹੈ ।
ਵੀਡੀਓ ਲਈ ਕਲਿੱਕ ਕਰੋ -: