ਇੱਕ ਪਾਸੇ ਜਿੱਥੇ ਪੰਜਾਬ ਵਿੱਚ ਖੇਡਾਂ ਵੱਲ ਨੌਜਵਾਨਾਂ ਦਾ ਰੁਝਾਨ ਵਧਾਉਣ ਲਈ ਕਬੱਡੀ ਤੇ ਹੋਰ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ, ਉੱਥੇ ਹੀ ਹੁਣ ਵਿਦੇਸ਼ਾਂ ਵਿੱਚ ਵੀ ਪੰਜਾਬ ਦੀਆਂ ਖੇਡਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸੇ ਤਹਿਤ ਹੈਮਿਲਟਨ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਨਿਊਜ਼ੀਲੈਂਡ ਵਿੱਚ ‘ਤੀਜਾ ਖੇਡ ਮੇਲਾ’ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਕਬੱਡੀ, ਕ੍ਰਿਕਟ, ਹਾਕੀ, ਵਾਲੀਬਾਲ ਦੇ ਮੈਚ ਕਰਵਾਏ ਜਾਣਗੇ ।

Hamilton third sports fair
ਦੱਸ ਦੇਈਏ ਕਿ ਇਹ ਖੇਡ ਮੇਲਾ 19 ਨਵੰਬਰ ਨੂੰ Innes Common Park, ਹੈਮਿਲਟਨ ਲੇਕ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਗਾਇਕ ਗੁਨਤਾਜ, ਅਮਨਿੰਦਰ ਭੰਗੂ ਤੇ ਜੋਰਜ ਗਿੱਲ ਦਾ ਖੁੱਲ੍ਹਾ ਅਖਾੜਾ ਹੋਵੇਗਾ। ਇਸ ਤੋਂ ਇਲਾਵਾ ਖੇਡੇ ਮੇਲੇ ਵਿੱਚ ਬੱਚਿਆਂ ਦੇ ਲਈ ਝੂਟਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ।
ਵੀਡੀਓ ਲਈ ਕਲਿੱਕ ਕਰੋ : –