new zealand records 13 new cases: ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਣਾ ਸ਼ੁਰੂ ਹੋ ਗਿਆ ਹੈ। ਪਿੱਛਲੇ 24 ਘੰਟਿਆਂ ਵਿੱਚ ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 13 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਨਿਊਜ਼ੀਲੈਂਡ ‘ਚ ਸਰਗਰਮ ਕੇਸਾਂ ਦੀ ਗਿਣਤੀ 69 ਹੋ ਗਈ ਹੈ। ਇਹ ਬਹੁਤ ਚਿੰਤਾਜਨਕ ਹੈ ਕਿਉਂਕਿ ਨਿਊਜ਼ੀਲੈਂਡ ਨੂੰ ਮਈ ਵਿੱਚ ਕੋਰੋਨਾ ਮੁਕਤ ਘੋਸ਼ਿਤ ਕੀਤਾ ਗਿਆ ਸੀ ਪਰ ਕੋਰੋਨਾ ਦੇ ਕੇਸ ਫਿਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਵਾਪਿਸ ਕੋਰੋਨਾ ਦੇ ਮਰੀਜ਼ ਆਉਣ ਕਾਰਨ ਆਮ ਚੋਣਾਂ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਸਿਹਤ ਮਾਮਲਿਆਂ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਾਰੇ ਨਵੇਂ ਮਾਮਲੇ ਆਕਲੈਂਡ ਦੇ ਇੱਕ ਸਮੂਹ ਵਿੱਚ ਜੁੜ ਰਹੇ ਹਨ ਜਿੱਥੇ ਸਭ ਤੋਂ ਤਾਜ਼ਾ ਪ੍ਰਕੋਪ ਸ਼ੁਰੂ ਹੋਇਆ। ਬਲੂਮਫੀਲਡ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬੱਚਾ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਆਇਆ ਸੀ।
ਪਹਿਲਾਂ ਤਾਂ ਉਹ ਕੋਰੋਨਾ ਨਕਾਰਾਤਮਕ ਪਾਇਆ ਗਿਆ, ਪਰ 14 ਦਿਨਾਂ ਦੇ ਏਕਾਂਤਵਾਸ ਦੇ 12 ਵੇਂ ਦਿਨ, ਉਹ ਕੋਰੋਨਾ ਸਕਾਰਾਤਮਕ ਪਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਆਕਲੈਂਡ ਵਿੱਚ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਬਲੂਮਫੀਲਡ ਨੇ ਕਿਹਾ ਕਿ 12 ਹੋਰ ਮਾਮਲੇ ਭਾਈਚਾਰੇ ਦੇ ਹਨ। ਨਵੇਂ ਕੇਸਾਂ ਦੀ ਆਮਦ ਦੇ ਨਾਲ, ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ 1271 ਹੋ ਗਈ ਹੈ। ਇਨ੍ਹਾਂ ਵਿਚੋਂ 69 ਸਰਗਰਮ ਕੇਸ ਹਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਕਲੈਂਡ ਖੇਤਰ ਵਿੱਚ ਅਲਰਟ 3 ਅਤੇ ਹੋਰ ਥਾਵਾਂ ਤੇ ਅਲਰਟ 2 ਦੀ ਘੋਸ਼ਣਾ ਕੀਤੀ ਅਤੇ 26 ਅਗਸਤ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਜੋ 12 ਦਿਨ ਤੱਕ ਜਾਰੀ ਰਹੇਗਾ। ਨਿਊਜ਼ੀਲੈਂਡ ਮਾਰਚ ਦੇ ਅਖੀਰ ਵਿੱਚ ਇੱਕ ਮਹੀਨਾ ਲੰਬੇ ਕੌਮੀ ਚੇਤਾਵਨੀ ਦੇ ਪੱਧਰ ਵਿੱਚ ਬੰਦ ਹੋਇਆ, ਜਿਸ ਤੋਂ ਬਾਅਦ ਜੂਨ ਵਿੱਚ ਕੋਰੋਨਾ ਵਾਇਰਸ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ। ਪਰ 102 ਦਿਨਾਂ ਦੇ ਅੰਤਰਾਲ ਤੋਂ ਬਾਅਦ ਪਿੱਛਲੇ ਹਫ਼ਤੇ ਦੀ ਸ਼ੁਰੂਆਤ ਤੋਂ ਬਾਅਦ, ਦੇਸ਼ ‘ਚ ਫਿਰ ਕੋਰੋਨਾ ਵਾਇਰਸ ਦੇ ਕੇਸ ਆ ਰਹੇ ਹਨ।