nice church attack: ਫਰਾਂਸ : ਫਰਾਂਸ ਦੇ ਸ਼ਹਿਰ ਨਾਇਸ ਵਿੱਚ ਵੀਰਵਾਰ ਨੂੰ ਇੱਕ ਹਮਲਾਵਰ ਨੇ ਚਾਕੂ ਨਾਲ ਵਾਰ ਕਰ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਹਮਲਾਵਰ ਨੇ ਇਨ੍ਹਾਂ ਵਿੱਚੋਂ ਇੱਕ ਦਾ ਸਿਰ ਕਲਮ ਕਰ ਦਿੱਤਾ, ਜਦਕਿ ਕਈ ਹੋਰ ਹਮਲੇ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਫੜ ਲਿਆ ਹੈ। ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਵਾਦ ਦੇ ਵਿਚਕਾਰ ਫਰਾਂਸ ਵਿੱਚ ਇਹ ਦੂਜਾ ਅਜਿਹਾ ਹਮਲਾ ਹੈ। ਫਰਾਂਸ ਦੇ ਅੱਤਵਾਦ ਵਿਰੋਧੀ ਵਕੀਲਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਇਸ ਸ਼ਹਿਰ ਦੇ ਮੇਅਰ ਨੇ ਹਮਲਿਆਂ ਨੂੰ ਇਸਲਾਮੀ ਫਾਸੀਵਾਦੀ ਹਮਲੇ ਕਿਹਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੇਸਿਲਿਕਾ ਦੇ ਨੋਟਰੇ ਡੈਮ ਵਿੱਚ ਹੋਈ ਇਸ ਘਟਨਾ ਵਿੱਚ ਪੀੜਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤੀਜਾ ਜ਼ਖਮੀ ਵਿਅਕਤੀ ਹਮਲੇ ਤੋਂ ਬਾਅਦ ਇੱਕ ਜਗ੍ਹਾ ‘ਤੇ ਲੁਕ ਗਿਆ ਸੀ, ਪਰ ਉਥੇ ਹੀ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਥਿਤੀ ਹੁਣ ਕਾਬੂ ਵਿੱਚ ਆ ਗਈ ਹੈ। ਇਸ ਤੋਂ ਪਹਿਲਾਂ ਇੱਕ ਸਕੂਲ ਨੇੜੇ ਇੱਕ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਤਲ ਇੱਕ 18 ਸਾਲਾ ਨੌਜਵਾਨ ਦੁਆਰਾ ਕੀਤਾ ਗਿਆ ਸੀ, ਜਿਸਨੂੰ ਫਿਰ ਪੈਰਿਸ ਦੇ ਉੱਤਰ ਪੱਛਮ ਵਿੱਚ ਕਲੇਫਲੇਂਸ-ਸੇਂਟੇ-ਆਨੋਰਿਨ ਵਿੱਚ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਦੱਸ ਦੇਈਏ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਘਟਨਾ ਨੂੰ ਇਸਲਾਮਿਕ ਅੱਤਵਾਦੀ ਹਮਲਾ ਕਿਹਾ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ 47 ਸਾਲਾ ਇਤਿਹਾਸ ਦੇ ਅਧਿਆਪਕ ਸੈਮੂਅਲ ਪਟੀ ਸੀ, ਜਿਸ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇ ‘ਤੇ ਵਿਚਾਰ ਵਟਾਂਦਰੇ ਦੌਰਾਨ ਪੈਗੰਬਰ ਮੁਹੰਮਦ ਦੇ ਕੁੱਝ ਕਾਰਟੂਨ ਦਿਖਾਏ ਸੀ। ਇਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਆਪਕ ਨੂੰ ਸ਼ਿਕਾਇਤ ਕੀਤੀ ਸੀ। ਸ਼ੱਕੀ ਦੇ ਦੋ ਭਰਾ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੂੰ ਪਹਿਲਾਂ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਚਾਰਲੀ ਹੇਬਡੋ ਵਿਅੰਗਾਤਮਕ ਰਸਾਲੇ ਦੇ ਦਫਤਰ ਵਿੱਚ ਜਨਵਰੀ 2015 ਵਿੱਚ ਹੋਏ ਕਤਲੇਆਮ ਦੀ ਸੁਣਵਾਈ ਚੱਲ ਰਹੀ ਹੈ। ਮੈਗਜ਼ੀਨ ਨੇ ਪੈਗੰਬਰ ਮੁਹੰਮਦ ਦੇ ਕੈਰੀਕੇਚਰ ਪ੍ਰਕਾਸ਼ਤ ਕੀਤੇ ਸਨ, ਜਿਸ ਨਾਲ ਇਸਲਾਮੀ ਦੁਨੀਆ ਵਿੱਚ ਰੋਹ ਦੀ ਲਹਿਰ ਫੈਲ ਗਈ ਸੀ। ਮੈਗਜ਼ੀਨ ਨੇ ਸਤੰਬਰ ਵਿੱਚ ਕਾਰਟੂਨ ਦੁਬਾਰਾ ਪ੍ਰਕਾਸ਼ਤ ਕੀਤਾ ਸੀ ਅਤੇ ਪਿੱਛਲੇ ਮਹੀਨੇ ਇੱਕ ਨੌਜਵਾਨ ਪਾਕਿਸਤਾਨੀ ਵਿਅਕਤੀ ਨੇ ਰਸਾਲੇ ਦੇ ਸਾਬਕਾ ਦਫਤਰ ਦੇ ਬਾਹਰ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ।