ਨਾਈਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰ ਤਿੰਨ ਬੱਸਾਂ ਦੀ ਟੱਕਰ ਨਾਲ ਘੱਟੋਂ-ਘੱਟ 37 ਲੋਕਾਂ ਦੀ ਮੌਤ ਹੋ ਗਈ । ਦੇਸ਼ ਦੀ ਸੜਕ ਸੁਰੱਖਿਆ ਏਜੰਸੀ ਨੇ ਇਹ ਜਾਣਕਾਰੀ ਦਿੱਤੀ । ਬੋਰਨੋ ਰਾਜ ਦੀ ਸੜਕ ਸੁਰੱਖਿਆ ਏਜੰਸੀ ਦੇ ਮੁਖੀ ਉਤੇਨ ਬੋਈ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਵਪਾਰਕ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਅੱਗ ਲੱਗ ਗਈ। ਇਸ ਦੌਰਾਨ ਇੱਕ ਤੀਸਰੀ ਬੱਸ ਵੀ ਉਨ੍ਹਾਂ ਨਾਲ ਟਕਰਾ ਗਈ।
ਬੋਈ ਨੇ ਕਿਹਾ ਕਿ ਇਸ ਹਾਦਸੇ ਵਿੱਚ ਹੁਣ ਤੱਕ 37 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸੜ ਗਏ ਸਨ । ਇਹ ਟੱਕਰ ਬੋਰਨੋ ਰਾਜ ਦੀ ਰਾਜਧਾਨੀ ਮੈਦੁਗੁਰੀ ਤੋਂ ਲਗਭਗ 35 ਕਿਲੋਮੀਟਰ ਦੂਰ ਜਕਾਨਾ ਪਿੰਡ ਦੇ ਨੇੜੇ ਹੋਈ । ਇਹ ਟੱਕਰ ਉਸ ਸਮੇਂ ਹੋਈ ਜਦੋਂ ਬੱਸ ਦਾ ਇੱਕ ਟਾਇਰ ਫਟ ਗਿਆ ਅਤੇ ਇਹ ਉਲਟ ਦਿਸ਼ਾ ਤੋਂ ਆ ਰਹੇ ਇੱਕ ਵਾਹਨ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਗੁਜਰਾਤ ‘ਚ CM ਮਾਨ ਦੀ ਲਲਕਾਰ, ‘ਪਹਿਲਾਂ ਅੰਗਰੇਜ਼ਾਂ ਵਿਰੁੱਧ ਲੜੇ ਸੀ, ਹੁਣ ਚੋਰਾਂ ਖ਼ਿਲਾਫ਼ ਲੜਾਂਗੇ’
ਇਸ ਸਬੰਧੀ ਫੈਡਰਲ ਰੋਡ ਸੇਫਟੀ ਕੋਰ ਸੈਕਟਰ ਕਮਾਂਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਜ਼ਿਆਦਾ ਰਫ਼ਤਾਰ ਕਾਰਨ ਵਾਪਰਿਆ । ਇਨ੍ਹਾਂ ਬੱਸਾਂ ਵਿੱਚੋਂ ਇੱਕ ਨੇ ਕੰਟਰੋਲ ਗੁਆ ਦਿੱਤਾ ਅਤੇ ਉਹ ਰਸਤੇ ਤੋਂ ਭਟਕ ਗਈ ਅਤੇ ਦੂਜੀ ਪਾਸੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ।
ਵੀਡੀਓ ਲਈ ਕਲਿੱਕ ਕਰੋ -: