Nobel Peace Prize 2020: ਸਾਲ 2020 ਦਾ ਨੋਬਲ ਸ਼ਾਂਤੀ ਪੁਰਸਕਾਰ ਵਿਸ਼ਵ ਖੁਰਾਕ ਪ੍ਰੋਗਰਾਮ ਸੰਗਠਨ (ਵਰਲਡ ਫੂਡ ਪ੍ਰੋਗਰਾਮ) ਨੂੰ ਦਿੱਤਾ ਗਿਆ ਹੈ। ਇਹ ਚੋਣ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਵਿਸ਼ਵ ਵਿੱਚ ਵੱਡੇ ਪੱਧਰ ‘ਤੇ ਲੋੜਵੰਦਾਂ ਨੂੰ ਭੋਜਨ ਖਵਾਉਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੀਤੀ ਗਈ ਹੈ। ਨਾਰਵੇ ਦੀ ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਇਸਦੀ ਘੋਸ਼ਣਾ ਕੀਤੀ ਹੈ। ਵਰਲਡ ਫੂਡ ਪ੍ਰੋਗਰਾਮ, ਸੰਯੁਕਤ ਰਾਸ਼ਟਰ ਦੀ ਇਸ ਸੰਸਥਾ ਨੂੰ ਇਹ ਸਨਮਾਨ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਭੁੱਖੇ ਲੋਕਾਂ ਨੂੰ ਭੋਜਨ ਖੁਆਉਣ ਲਈ ਜਾਂ ਅਜਿਹੀ ਜਗ੍ਹਾ ਵਿੱਚ ਸਹਾਇਤਾ ਕਰਨ ਲਈ ਦਿੱਤਾ ਗਿਆ ਹੈ ਜਿੱਥੇ ਸਭ ਤੋਂ ਜ਼ਿਆਦਾ ਤਣਾਅ ਹੁੰਦਾ ਹੈ।
ਨਾਰਵੇ ਦੀ ਨੋਬਲ ਕਮੇਟੀ ਨੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫਪੀ) ਨੂੰ 2020 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਨੋਬਲ ਪੁਰਸਕਾਰ ਦੇ ਤਹਿਤ, ਇੱਕ ਸੋਨੇ ਦਾ ਤਗਮਾ, ਇੱਕ ਕਰੋੜ ਸਵੀਡਿਸ਼ ਕ੍ਰੋਨਾ (ਲੱਗਭਗ 8.27 ਕਰੋੜ) ਦੀ ਰਕਮ ਦਿੱਤੀ ਗਈ ਹੈ। ਸਵੀਡਿਸ਼ ਕ੍ਰੋਨਾ ਸਵੀਡਨ ਦੀ ਮੁਦਰਾ ਹੈ। ਇਹ ਪੁਰਸਕਾਰ ਸਵੀਡਿਸ਼ ਵਿਗਿਆਨੀ ਐਲਫਰੇਡ ਨੋਬਲ ਦੇ ਨਾਮ ‘ਤੇ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦਾ ਨੋਬਲ ਪੁਰਸਕਾਰ ਕੈਮਿਸਟਰੀ ਅਤੇ ਫਿਜ਼ਿਕਸ ਸਮੇਤ ਕਈ ਖੇਤਰਾਂ ਵਿੱਚ ਐਲਾਨਿਆ ਜਾ ਚੁੱਕਾ ਹੈ।