ਓਮਾਨ ਦੇ ਨੇੜੇ ਇੱਕ ਤੇਲ ਟੈਂਕਰ ਸਮੁੰਦਰ ਵਿੱਚ ਪਲਟ ਗਿਆ ਹੈ। ਇਸ ਘਟਨਾ ਤੋਂ ਬਾਅਦ ਚਾਲਕ ਦਲ ਦੇ 16 ਮੈਂਬਰ ਲਾਪਤਾ ਹਨ, ਜਿਸ ਵਿੱਚ 13 ਲੋਕ ਭਾਰਤੀ ਹਨ। ਦੇਸ਼ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਤੇਲ ਟੈਂਕਰ ਪਲਟਣ ਦੀ ਸੂਚਨਾ ਦੇ ਇੱਕ ਦਿਨ ਬਾਅਦ ਕਿਹਾ ਹੈ ਕਿ ਹਾਲੇ ਤੱਕ ਲਾਪਤਾ ਲੋਕਾਂ ਦਾ ਪਤਾ ਨਹੀਂ ਲੱਗਿਆ ਹੈ। ਓਮਾਨੀ ਸੈਂਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਸਾਂਝੀ ਕਰ ਕਿਹਾ ਕਿ ਪ੍ਰੇਸਟੀਜ਼ ਫਾਲਕਨ ਦੇ ਚਾਲਕ ਦਲ ਵਿੱਚ 13 ਭਾਰਤੀ ਨਾਗਰਿਕ ਤੇ 3 ਸ਼੍ਰੀਲੰਕਾਈ ਸ਼ਾਮਿਲ ਸਨ।
LSEG ਦੇ ਸ਼ਿਪਿੰਗ ਡਾਟਾ ਤੋਂ ਪਤਾ ਲੱਗਿਆ ਹੈ ਕਿ ਟੈਂਕਰ ਯਮਨ ਦੇ ਅਦਨ ਬੰਦਰਗਾਹ ਵੱਲ ਜਾ ਰਿਹਾ ਸੀ ਤੇ ਓਮਾਨ ਦੇ ਮੁੱਖ ਉਦਯੋਗਿਕ ਬੰਦਰਗਾਹ ਦੁਕਮ ਦੇ ਨੇੜੇ ਪਲਟ ਗਿਆ। ਸ਼ਿਪਿੰਗ ਡਾਟਾ ਤੋਂ ਪਤਾ ਚੱਲਦਾ ਹੈ ਕਿ ਇਹ ਜਹਾਜ਼ 2007 ਵਿੱਚ ਬਣਾਇਆ ਗਿਆ 117 ਮੀਟਰ ਲੰਬਾ ਤੇਲ ਉਤਪਾਦ ਟੈਂਕਰ ਹੈ। ਅਜਿਹੇ ਛੋਟੇ ਟੈਂਕਰਾਂ ਦੀ ਵਰਤੋਂ ਆਮ ਤੌਰ ‘ਤੇ ਛੋਟੀਆਂ ਤੱਟੀ ਯਾਤਰਾਵਾਂ ਦੇ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਮੰਦਭਾਗੀ ਖਬਰ, ਸਕੂਲ ਤੋਂ ਘਰ ਜਾ ਰਹੇ ਪੰਜਾਬੀ ਬੱਚੇ ਦੀ ਸੜਕ ਹਾਦਸੇ ‘ਚ ਹੋਈ ਮੌਤ
ਓਮਾਨ ਦੀ ਨਿਊਜ਼ ਏਜੰਸੀ ਮੁਤਾਬਕ ਓਮਾਨੀ ਅਧਿਕਾਰੀਆਂ ਨੇ ਸਮੁੰਦਰੀ ਅਧਿਕਾਰੀਆਂ ਦੇ ਨਾਲ ਘਟਨਾ ਵਾਲੀ ਥਾਂ ‘ਤੇ ਖੋਜ ਤੇ ਬਚਾਅ ਅਭਿਆਨ ਚਲਾਇਆ ਹੈ।ਦੱਸ ਦਈਏ ਕਿ ਡੂਕਮ ਬੰਦਰਗਾਹ ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਸਥਿਤ ਹੈ, ਜੋ ਵੱਡੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨੇੜੇ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ ਸ਼ਾਮਲ ਹੈ ਜੋ ਡੂਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਦਾ ਸਭ ਤੋਂ ਵੱਡਾ ਸਿੰਗਲ ਆਰਥਿਕ ਪ੍ਰੋਜੈਕਟ ਹੈ।
ਵੀਡੀਓ ਲਈ ਕਲਿੱਕ ਕਰੋ -: