Pakistan Army Chief Bajwa in Riyadh: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਬਿਆਨਾਂ ਤੋਂ ਨਾਰਾਜ਼ ਸਾਊਦੀ ਅਰਬ ਨੂੰ ਮਨਾਉਣ ਲਈ ਰਿਆਦ ਪਹੁੰਚੇ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਖਾਲੀ ਹੱਥ ਵਾਪਿਸ ਪਾਕਿਸਤਾਨ ਮੁੜਨਾ ਪਿਆ ਹੈ। ਸਾਊਦੀ ਨੇ ਪਾਕਿਸਤਾਨੀ ਸੈਨਾ ਮੁਖੀ ਨੂੰ ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਇਹ ਜਤਾ ਦਿੱਤਾ ਕਿ ਸੰਬੰਧ ਟਰੈਕ ‘ਤੇ ਜਲਦੀ ਵਾਪਿਸ ਨਹੀਂ ਆਉਣਗੇ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਬਾਜਵਾ ਦੇ ਹਰ ਸੰਭਵ ਯਤਨਾਂ ਦੇ ਬਾਵਜੂਦ ਤਾਜ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ। ਦੋਵਾਂ ਦੇਸ਼ਾਂ ਦਰਮਿਆਨ ਦਹਾਕਿਆਂ ਦੀ ਪੁਰਾਣੀ ਦੋਸਤੀ ਉਸ ਮਾੜੇ ਪੜਾਅ ਵੱਲ ਮੁੜ ਗਈ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਾਊਦੀ ਨੂੰ ਕਸ਼ਮੀਰ ਮੁੱਦੇ ‘ਤੇ ਭਾਰਤ ਖਿਲਾਫ ਉਸ ਦਾ ਸਮਰਥਨ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਕੁਰੈਸ਼ੀ ਨੇ ਧਾਰਾ 370 ਨੂੰ ਹਟਾਉਣ ਦੀ ਪਹਿਲੀ ਵਰ੍ਹੇਗੰਢ ਮੌਕੇ ਇਕ ਟੀਵੀ ਇੰਟਰਵਿਊ ‘ਚ ਸਾਊਦੀ ਨੂੰ ਨਿਸ਼ਾਨਾ ਬਣਾਇਆ ਸੀ।
ਕੁਰੈਸ਼ੀ ਦੇ ਬਿਆਨ ਤੋਂ ਨਾਰਾਜ਼ ਰਿਆਦ ਨੇ ਪਾਕਿਸਤਾਨ ਨੂੰ 1 ਅਰਬ ਡਾਲਰ ਦਾ ਕਰਜ਼ਾ ਵਾਪਿਸ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਹੋਰ 1 ਅਰਬ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਚੀਨ ਤੋਂ ਕਰਜ਼ਾ ਲੈ ਕੇ ਇੱਕ ਅਰਬ ਡਾਲਰ ਦਾ ਕਰਜ਼ਾ ਵਾਪਿਸ ਕਰ ਦਿੱਤਾ ਹੈ। ਸਾਊਦੀ ਨਾਲ ਸਬੰਧਾਂ ਦਾ ਵਿਗੜ ਜਾਣਾ ਪਾਕਿਸਤਾਨ ਲਈ ਬਹੁਤ ਭਾਰੀ ਹੋ ਸਕਦਾ ਹੈ। ਇਸ ਲਈ ਪਾਕਿਸਤਾਨ ਵਿੱਚ ਸਬੰਧਾਂ ‘ਚ ਸੁਧਾਰ ਲਿਆਉਣ ਲਈ ਬਹੁਤ ਜ਼ਿਆਦਾ ਬੇਚੈਨੀ ਹੈ। ਰਿਆਦ ਨੇ ਕਈ ਵਾਰ ਪਾਕਿਸਤਾਨ ਦੀ ਮਦਦ ਕੀਤੀ ਹੈ। ਸਾਊਦੀ ਨੇ ਐਫ -16 ਲੜਾਕਿਆਂ ਦਾ ਪਹਿਲਾ ਬੇੜਾ 1980 ਵਿੱਚ ਪਾਕਿਸਤਾਨ ਨੂੰ ਸੌਪਿਆ ਸੀ। ਦੋ ਸਾਲ ਪਹਿਲਾਂ, 6 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।