Pakistan unblock social media app TikTok: ਭਾਰਤ ਅਤੇ ਅਮਰੀਕਾ ਤੋਂ ਬਾਅਦ ਚੀਨੀ ਐਪ TikTok ‘ਤੇ ਪਾਬੰਦੀ ਲਗਾਉਣ ਵਾਲਾ ਪਾਕਿਸਤਾਨ ਡ੍ਰੈਗਨ ਦੇ ਸਾਹਮਣੇ ਖੜ੍ਹਾ ਨਹੀਂ ਪਾਇਆ ਅਤੇ ਚੀਨੀ ਦਬਾਅ ਵਿੱਚ ਆ ਕੇ ਇਮਰਾਨ ਖਾਨ ਦੀ ਸਰਕਾਰ ਨੇ ਵੀਡੀਓ ਸ਼ੇਅਰਿੰਗ ਐਪ ਤੋਂ ਪਾਬੰਦੀ ਹਟਾ ਦਿੱਤੀ ਹੈ । ਪਾਕਿਸਤਾਨ ਸਰਕਾਰ ਵੱਲੋਂ ਕਿਹਾ ਹੈ ਕਿ ਚੀਨੀ ਐਪ ਕੰਪਨੀ ਨੇ ਵਾਅਦਾ ਕੀਤਾ ਹੈ ਕਿ ਅਸ਼ਲੀਲਤਾ ਫੈਲਣ ਵਿੱਚ ਸ਼ਾਮਿਲ ਸਾਰੇ ਖਾਤਿਆਂ ਨੂੰ ਬਲਾਕ ਕੀਤਾ ਜਾਵੇਗਾ ।
ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਵਿੱਚ ਐਪ ਨੂੰ ਅਨਲਾਕ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ 9 ਅਕਤੂਬਰ ਨੂੰ ਇਸ ਐਪ ‘ਤੇ ਪਾਬੰਦੀ ਲਗਾਈ ਸੀ। ਇਮਰਾਨ ਖਾਨ ਦੀ ਸਰਕਾਰ ਨੇ ਦੋਸ਼ ਲਾਇਆ ਸੀ ਕਿ TikTok ਨਾਲ ਦੇਸ਼ ਵਿੱਚ ਅਸ਼ਲੀਲਤਾ ਫੈਲ ਰਹੀ ਹੈ। ਇਸ ਸਬੰਧੀ ਟੈਲੀਕਾਮ ਰੈਗੂਲੇਟਰ ਨੇ ਕਿਹਾ ਸੀ ਕਿ ਐਪ ਨੂੰ ਬੈਨ ਕਰਨ ਦਾ ਫੈਸਲਾ ਸੁਸਾਇਟੀ ਦੇ ਵੱਖ-ਵੱਖ ਵਰਗਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵੀਡੀਓ ਸ਼ੇਅਰਿੰਗ ਐਪ ਅਸ਼ਲੀਲ ਸਮੱਗਰੀ ਫੈਲਾ ਰਹੀ ਹੈ। ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਅਸ਼ਲੀਲਤਾ ਫੈਲਾਉਣ ਵਿੱਚ ਸ਼ਾਮਿਲ ਪਾਏ ਗਏ ਖਾਤਿਆਂ ਨੂੰ ਰੋਕਣ ਲਈ ਮੈਨੇਜਮੈਂਟ ਵੱਲੋਂ ਵਿਸ਼ਵਾਸ ਮਿਲਣ ਤੋਂ ਬਾਅਦ TikTok ਨੂੰ ਅਨਬਲਾਕ ਕੀਤਾ ਜਾ ਰਿਹਾ ਹੈ।”
ਸੂਤਰਾਂ ਅਨੁਸਾਰ ਕੰਪਨੀ ਨੇ ਸਥਾਨਕ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਸ਼ਲੀਲ ਅਤੇ ਅਨੈਤਿਕ ਸਮੱਗਰੀ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ । ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ, “ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ TikTok ਐਪ ਨੂੰ ਪਾਕਿਸਤਾਨ ਵਿੱਚ ਅਨਬਲਾਕ ਕਰ ਦਿੱਤਾ ਗਿਆ ਹੈ।”