ਕੈਨੇਡਾ ਦੇ ਬਰੈਂਪਟਨ ਨਗਰ ਨਿਗਮ ਵੱਲੋਂ ਆਪਣੇ ਇੱਕ ਪਾਰਕ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਪਾਰਕ ਦਾ ਨਾਮ ਬਦਲ ਕੇ ਹੁਣ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਸ ਪਾਰਕ ਵਿੱਚ ਭਗਵਾਨ ਕ੍ਰਿਸ਼ਨ ਤੇ ਅਰਜੁਨ ਦੀਆਂ ਮੂਰਤੀਆਂ ਵੀ ਲਗਾਈਆਂ ਜਾਣਗੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਪਾਰਕ ਦਾ ਨਾਮ ਟ੍ਰਾਯਰਸ ਪਾਰਕ ਸੀ। ਪਾਰਕ ਦਾ ਨਾਮ ਬਦਲਣ ਦੇ ਮੌਕੇ ‘ਤੇ ਆਸ-ਪਾਸ ਰਹਿਣ ਵਾਲੇ ਹਿੰਦੂ ਲੋਕ ਭਾਰੀ ਗਿਣਤੀ ਵਿੱਚ ਹਾਜ਼ਰ ਸੀ। ਇਸ ਪਾਰਕ ਦਾ ਉਦਘਾਟਨ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕੀਤਾ।
ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਦਿਆਂ ਦੱਸਿਆ ਕਿ ਰੱਥ ‘ਤੇ ਕ੍ਰਿਸ਼ਨ ਤੇ ਅਰਜੁਨ ਦੀਆਂ ਮੂਰਤੀਆਂ ਰੱਖ ਕੇ ਅਸੀਂ ਆਪਣੇ ਬਰੈਂਪਟਨ ਸ਼ਹਿਰ ਵਿੱਚ ਸਾਰੀਆਂ ਸੰਸਕ੍ਰਿਤੀਆਂ ਅਤੇ ਸਾਰੇ ਵਿਸ਼ਵਾਸਾਂ ਦਾ ਜਸ਼ਨ ਮਨਾਵਾਂਗੇ। ਇਸ ਰਿਪੋਰਟ ਮੁਤਾਬਕ ਇਹ ਪਾਰਕ 3.75 ਏਕੜ ਵਿੱਚ ਫੈਲਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਕ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਜਾਣਗੇ। ਪਾਰਕ ਦਾ ਨਾਮ ਬਦਲਣ ਦੀ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪਾਰਕ ਪਵਿੱਤਰ ਭਗਵਦ ਗੀਤ ਵਿੱਚ ਸਿਖਾਏ ਗਏ ਭਾਈਚਾਰੇ ਦੇ ਪ੍ਰੇਮ ਦੇ ਸੰਦੇਸ਼ ਨੂੰ ਵਧਾਵਾ ਦੇਵੇਗਾ।
ਇਹ ਵੀ ਪੜ੍ਹੋ: ‘ਫੋਟੋ ਫੋਬੀਆ’ ਬੀਮਾਰੀ ਦਾ ਸ਼ਿਕਾਰ ਹੋਏ ਸਾਬਕਾ CM ਚਰਨਜੀਤ ਚੰਨੀ ! USA ‘ਚ ਚੱਲ ਰਿਹੈ ਇਲਾਜ
ਦੱਸ ਦੇਈਏ ਕਿ ਇਸ ਪ੍ਰੋਗਰਾਮ ਦੌਰਾਨ ਬਰੈਂਪਟਨ ਦੇ ਮੇਅਰ ਨੇ ਕਿਹਾ ਕਿ ਮੈਂ ਗੀਤ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਕਰਦਾ ਹਾਂ। ਅਸੀਂ ਹਿੰਦੂ ਭਾਈਚਾਰੇ ਦੇ ਬਹੁਤ ਧੰਨਵਾਦੀ ਹਾਂ ਅਤੇ ਇਹ ਪਾਰਕ ਉਸ ਦੋਸਤੀ ਦਾ ਪ੍ਰਤੀਕ ਹੈ। ਗੀਤਾ ਪਾਰਕ ਸ਼ਾਇਦ ਭਾਰਤ ਦੇ ਬਾਹਰ ਇੱਕਲੌਤਾ ਪਾਰਕ ਹੈ ਜਿਸਦਾ ਨਾਮ ਪਵਿੱਤਰ ਗ੍ਰੰਥ ਭਗਵਦ ਗੀਤਾ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬਰੈਂਪਟਨ ਵਿੱਚ ਕੁਝ ਸੜਕਾਂ ਦੇ ਨਾਮ ਵੀ ਬਦਲੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: