ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਦੋ ਦਿਨਾਂ ਦੌਰੇ ‘ਤੇ ਹਨ। ਉਹ ਰਾਜਧਾਨੀ ਥਿੰਫੂ ਦੇ ਪੈਲੇਸ ਪਹੁੰਚੇ। ਇੱਥੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭੂਟਾਨ ਦੇ ਰਾਜਾ ਜਿਗਮੇ ਵਾਂਗਚੱਕ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪਾਰੋ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਸਵਾਗਤ ਕੀਤਾ। ਟੋਬਗੇ ਨੇ ਮੋਦੀ ਨੂੰ ਕਿਹਾ, ‘ਜੀ ਆਇਆਂ ਨੂੰ, ਮੇਰੇ ਵੱਡੇ ਭਰਾ।’ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਦੌਰਾਨ ਭੂਟਾਨ ਦੇ ਨੌਜਵਾਨਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਨੌਜਵਾਨਾਂ ਨੇ ਮੋਦੀ ਦੇ ਲਿਖੇ ਗੀਤ ‘ਤੇ ਗਰਬਾ ਪੇਸ਼ ਕੀਤਾ। ਨਿਊਜ਼ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ 22-23 ਮਾਰਚ ਨੂੰ ਭੂਟਾਨ ਵਿੱਚ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਦੌਰਾ 21-22 ਮਾਰਚ ਨੂੰ ਹੋਣਾ ਸੀ। ਭੂਟਾਨ ਦੇ ਪਾਰੋ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : IAS ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ DC ਵੱਜੋਂ ਸੰਭਾਲਿਆ ਚਾਰਜ, ਕਿਹਾ- 70% ਤੋਂ ਵੱਧ ਵੋਟਿੰਗ ਕਰਵਾਉਣ ਦੀ ਕਰਾਂਗੇ ਕੋਸ਼ਿਸ਼
ਭਾਰਤ ‘ਚ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਮੋਦੀ ਵਿਦੇਸ਼ ਦੌਰੇ ‘ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਭੂਟਾਨ ਵੀ ਮੋਦੀ ਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ – ਆਰਡਰ ਆਫ਼ ਦ ਡਰੁਕ ਗਯਾਲਪੋ ਪ੍ਰਦਾਨ ਕਰੇਗਾ। ਭੂਟਾਨ ਦਾ ਰਾਜਾ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਭੂਟਾਨ ਦੇ ਰਾਜਾ ਜਿਗਮੇ ਵਾਂਗਚੁਕ ਵੀ ਭਾਰਤ-ਭੂਟਾਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਕੋਰੋਨਾ ਦੇ ਦੌਰ ਦੌਰਾਨ ਮਦਦ ਕਰਨ ਲਈ ਮੋਦੀ ਨੂੰ ਇਕ ਹੋਰ ਪੁਰਸਕਾਰ ਨਾਲ ਸਨਮਾਨਿਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: