ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵੱਲੋਂ ਬੀਤੇ ਕੱਲ੍ਹ ਦੇਸ਼ ਦੇ ਐਂਬੂਲੈਂਸ ਅਫਸਰਾਂ ਅਤੇ ਉੱਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵੱਲੋਂ ਸਨਮਾਨਿਤ ਕੀਤਾ ਗਿਆ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਖੁਸ਼ੀ ਵਾਲੀ ਗੱਲ ਰਹੀ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਐਂਬੂਲੈਂਸ ਅਫ਼ਸਰਾਂ ਦੇ ਵਿੱਚ ਇੱਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਿਲ ਸੀ।
ਗੁਰਦੁਆਰਾ ਸਾਹਿਬ ਬੇਗਮਪੁਰਾ ਦੇ ਚੇਅਰਮੈਨ ਰਾਮ ਸਿੰਘ ਨੂੰ ਆਪਣੀ ਇਸ ਧੀ ‘ਤੇ ਬਹੁਤ ਮਾਣ ਹੈ । ਡੁਨੀਡਨ ਵਿਖੇ ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਅਫ਼ਸਰ ਦੇ ਤੌਰ ‘ਤੇ ਕੰਮ ਕਰਦੀ ਹੈ । ਹੁਣ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਰਾਜਾ ਪ੍ਰਿੰਸ ਚਾਰਲਸ-3 ਵਲੋਂ ਜਾਰੀ ਸਨਮਾਨਿਤ ਹੋਣ ਵਾਲੀਆਂ ਐਂਬੂਲੈਂਸ ਸਟਾਫ਼ ਸਖਸ਼ੀਅਤਾਂ ਵਿੱਚ ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ । ਮੋਢੇ ‘ਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵੱਲੋਂ ਲਗਾਇਆ ਗਿਆ। ਪ੍ਰਿੰਸ ਚਾਰਲਸ ਦੇ ਦਸਤਖ਼ਤਾਂ ਵਾਲਾ ਸਨਮਾਨ ਪੱਤਰ ਵੀ ਇਸ ਨੂੰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ: ਹਰਿਆਣਾ ‘ਚ ਬਿਪਰਜੋਏ ਦੀ ਹੋਈ ਐਂਟਰੀ: ਅੱਜ ਵੀ 16 ਸ਼ਹਿਰਾਂ ‘ਚ ਯੈਲੋ-ਔਰੇਂਜ ਅਲਰਟ ਜਾਰੀ
ਦੱਸ ਦੇਈਏ ਕਿ ਮਾਸਟਰ ਆਫ ਸਾਇੰਸ ਦੀ ਪੜ੍ਹਾਈ ਕਰਦਿਆਂ ਪਿੰਕੀ ਨੇ ਡੁਨੀਡਨ ਸੇਂਟ ਜੌਹਨ ਨਾਲ ਐਂਬੂਲੈਂਸ ਅਫ਼ਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਆਪਣੀ ਪੜ੍ਹਾਈ ਜਾਰੀ ਰੱਖੀ । ਜੂਨ 2015 ਵਿੱਚ ਪਿੰਕੀ ਨੂੰ ‘ਦਾ ਗ੍ਰੈਂਡ ਪ੍ਰਾਇਰ ਐਵਾਰਡ’ ਗਵਰਨਰ ਜਨਰਲ ਵੱਲੋਂ ਦਿੱਤਾ ਗਿਆ। ਪਿੰਕੀ ਨੇ 2018 ਵਿੱਚ ਨੈਸ਼ਨਲ ਡਿਪਲੋਮਾ ਐਂਬੂਲੈਂਸ ਪ੍ਰੈਕਟਿਸ ਪੂਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: