ਵਿਦੇਸ਼ਾਂ ਵਿੱਚ ਪੰਜਾਬੀਆ ਨੇ ਸਖਤ ਮਿਹਨਤ ਸਦਕਾ ਵੱਡੇ ਮੁਕਾਮ ਹਾਸਿਲ ਕੀਤੇ ਹਨ। ਉੱਥੇ ਹੀ ਹੁਣ ਪੰਜਾਬੀ ਨੌਜਵਾਨ ਨੇ ਇਟਲੀ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ। ਦਰਅਸਲ, ਪੰਜਾਬੀ ਨੌਜਵਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਸਖਤ ਮਿਹਨਤ ਸਦਕਾ ਇਟਲੀ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। 26 ਸਾਲਾਂ ਅਰਸ਼ਪ੍ਰੀਤ ਸਿੰਘ ਪੰਜਾਬ ਦੇ ਤਹਿਸੀਲ ਸਮਰਾਲਾ ਪਿੰਡ ਹਰਿੳ ਕਲਾਂ ਦਾ ਰਹਿਣ ਵਾਲਾ ਇਟਲੀ ਦੇ ਸ਼ਹਿਰ ਮੋਦਨੇ ਵਿੱਚ ਰਹਿੰਦੇ ਹਨ । ਪਿਤਾ ਸੁਰਿੰਦਰ ਸਿੰਘ ਭੁੱਲਰ ਅਤੇ ਮਾਤਾ ਨਰਿੰਦਰ ਕੌਰ ਨਾਲ ਰਹਿੰਦਿਆ ਨਾਲ ਰਹਿੰਦਿਆ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਇਟਲੀ ਦੇ ਪਾਰਮਾ ਇਲਾਕੇ ਵਿੱਚ ਪੁਲਿਸੀਆਂ ਲੋਕਾਲੇ ਵਿੱਚ ਨੌਕਰੀ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ: ਬਠਿੰਡਾ ‘ਚ ਕਾਂਸਟੇਬਲ ਤੇ ਉਸ ਦੀ ਪਤਨੀ ਦਾ ਕ.ਤਲ, ਕੁੜੀ ਦੇ ਭਰਾ ‘ਤੇ ਲੱਗੇ ਹੱ.ਤਿਆ ਦੇ ਇਲਜ਼ਾਮ
ਇਸ ਬਾਰੇ ਅਰਸ਼ਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ ਵਿੱਚ ਹਮੇਸ਼ਾ ਹੀ ਹੁਸ਼ਿਆਰ ਰਿਹਾ ਹੈ। ਆਪਣੀ ਮਿਹਨਤ ਅਤੇ ਲਗਨ ਸਦਕਾ ਉਸਨੇ ਇਟਲੀ ਵਿੱਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।
ਦੱਸ ਦੇਈਏ ਕਿ ਅਰਸ਼ਪ੍ਰੀਤ ਸਿੰਘ ਭੁੱਲਰ ਦੀ ਮਾਤਾ ਨਰਿੰਦਰ ਕੌਰ ਪਿਛਲੇ 22 ਸਾਲਾਂ ਤੋਂ ਹਸਪਤਾਲ ਵਿੱਚ ਟ੍ਰਾਂਸਲੇਟਰ ਦੇ ਤੌਰ ‘ਤੇ ਨੌਕਰੀ ਕਰ ਰਹੇ ਹਨ। ਬੀਤੇ ਦਿਨੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਜਿਸ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਨੌਜਵਾਨ ਅਤੇ ਉਸਦੇ ਪਰਿਵਾਰ ਦਾ ਸਨਮਾਨ ਕੀਤਾ ।
ਵੀਡੀਓ ਲਈ ਕਲਿੱਕ ਕਰੋ : –