ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ ਹੈ। ਪੁਤਿਨ ਨੇ ਪੀਐੱਮ ਮੋਦੀ ਨੂੰ ਇੱਕ ਦੇਸ਼ ਭਗਤ ਦੱਸਿਆ ਹੈ। ਪੁਤਿਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ ਵਿੱਚ ਜ਼ਬਰਦਸਤ ਸਫਲਤਾ ਹਾਸਿਲ ਕੀਤੀ ਹੈ। ਪੁਤਿਨ ਨੇ ਇਹ ਸਾਰੀਆਂ ਗੱਲਾਂ ਮਾਸਕੋ ਵਿੱਚ ਵਾਲਡਾਈ ਡਿਸਕਸ਼ਨ ਕਲੱਬ ਦੀ 19ਵੀਂ ਐਨੁਅਲ ਮੀਟਿੰਗ ਵਿੱਚ ਕਹੀ। ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਗ੍ਰੇਟ ਹੈ। ਮੇਕ ਇਨ ਇੰਡੀਆ ਦਾ ਉਨ੍ਹਾਂ ਦਾ ਵਿਚਾਰ ਅਰਥਸ਼ਾਸਤਰ ਤੇ ਐਥਿਕਸ ਦੋਹਾਂ ਵਿੱਚ ਮਾਇਨੇ ਰੱਖਦਾ ਹੈ।
ਪੁਤਿਨ ਨੇ ਕਿਹਾ ਕਿ ਭਵਿੱਖ ਭਾਰਤ ਦਾ ਹੈ, ਕਿਉਂਕਿ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਹ ਹਰ ਭਾਰਤੀ ਦੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੋਦੀ ਇੱਕ ਆਈਸ ਬ੍ਰੇਕਰ ਦੀ ਤਰ੍ਹਾਂ ਹੈ। ਉਹ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਪੀਐੱਮ ਮੋਦੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜੋ ਇੰਡੀਪੈਂਡੈਂਟ ਫਾਰੇਨ ਪਾਲਿਸੀ ਨੂੰ ਲਾਗੂ ਕਰਨ ਵਿੱਚ ਮਾਹਿਰ ਹੈ।
ਇਹ ਵੀ ਪੜ੍ਹੋ: ਟਵਿੱਟਰ ਖਰੀਦਣ ਦੇ ਬਾਅਦ ਏਲੋਨ ਨੇ CEO ਪਰਾਗ ਅਗਰਵਾਲ ਨੂੰ ਹਟਾਇਆ, ਕਰਨ ਜਾ ਰਹੇ ਇਹ ਵੱਡੇ ਬਦਲਾਅ
ਇਸ ਤੋਂ ਇਲਾਵਾ ਪੁਤਿਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਆਜ਼ਾਦ ਵਿਦੇਸ਼ ਨੀਤੀ ਦੇ ਨਾਲ-ਨਾਲ ‘ਮੇਕ ਇਨ ਇੰਡੀਆ’ ਪਹਿਲ ਦੀ ਵੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ‘ਸੱਚਾ ਦੇਸ਼ ਭਗਤ’ ਕਿਹਾ ਹੈ। ਵਲਦਾਈ ਡਿਸਕਸ਼ਨ ਕਲੱਬ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਪੀਐੱਮ ਮੋਦੀ ਦੀ ਅਗਵਾਈ ਵਿੱਚ ਆਰਥਿਕ ਤੇ ਨੈਤਿਕ ਰੂਪ ਨਾਲ ਬਹੁਤ ਕੁਝ ਕੀਤਾ ਗਿਆ ਹੈ। ਉਨ੍ਹਾਂ ਨੇ ਬ੍ਰਿਟਿਸ਼ ਉਪਨਿਵੇਸ਼ ਨਾਲ ਆਧੁਨਿਕ ਰਾਜ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਦੀ ਵੀ ਸਰਾਹਨਾ ਕੀਤੀ।
ਦੱਸ ਦੇਈਏ ਕਿ ਭਾਰਤ ਤੇ ਰੂਸ ਦੇ ਸਬੰਧਾਂ ਨੂੰ ਖਾਸ ਦੱਸਦੇ ਹੋਏ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ ਸਬੰਧਾਂ ‘ਤੇ ਜ਼ੋਰ ਦਿੱਤਾ। ਇਹ ਕਈ ਦਹਾਕਿਆਂ ਦੇ ਕਰੀਬੀ ਸਹਿਯੋਗੀ ਸਬੰਧਾਂ ਵੱਲੋਂ ਦਰਸਾਇਆ ਗਿਆ ਹੈ। ਸਾਡੇ ਕੋਲ ਕਦੇ ਵੀ ਕੋਈ ਮੁਸ਼ਕਿਲ ਮੁੱਦਾ ਨਹੀਂ ਰਿਹਾ ਹੈ ਅਤੇ ਇੱਕ-ਦੂਜੇ ਦਾ ਸਮਰਥਨ ਕੀਤਾ ਹੈ ਤੇ ਇਹ ਹੁਣ ਹੋ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਹ ਭਵਿੱਖ ਵਿੱਚ ਵੀ ਹੋਵਗਾ।
ਵੀਡੀਓ ਲਈ ਕਲਿੱਕ ਕਰੋ -: