ਕਤਰ ‘ਚ ਮੌ.ਤ ਦੀ ਸਜ਼ਾ ਪਾਉਣ ਵਾਲੇ ਭਾਰਤ ਦੇ 8 ਸਾਬਕਾ ਨੇਵੀ ਅਫਸਰਾਂ ਨੂੰ ਲੈ ਕੇ ਉਮੀਦ ਦੀ ਕਿਰਨ ਜਾਗੀ ਹੈ। ਦਰਅਸਲ, ਉਨ੍ਹਾਂ ਨੂੰ ਦਿੱਤੀ ਗਈ ਮੌ.ਤ ਦੀ ਸਜ਼ਾ ਦੇ ਖਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਮੀਡਿਆ ਰਿਪੋਰਟਾਂ ਦੀ ਮੰਨੀ ਜਾਵੇ ਤਾਂ ਇਸ ‘ਤੇ ਜਲਦ ਹੀ ਸੁਣਵਾਈ ਸ਼ੁਰੂ ਹੋ ਜਾਵੇਗੀ। ਇਸ ਮਾਮਲੇ ਵਿੱਚ ਭਾਰਤ ਸਰਕਾਰ ਨੇ ਲਗਭਗ 15 ਦਿਨ ਪਹਿਲਾਂ ਇਨ੍ਹਾਂ ਨੇਵੀ ਅਫਸਰਾਂ ਨੂੰ ਸੁਣਾਈ ਗਈ ਮੌ.ਤ ਦੀ ਸਜ਼ਾ ਖਿਲਾਫ਼ ਅਪੀਲ ਕੀਤੀ ਸੀ। ਹਾਲਾਂਕਿ ਪਟੀਸ਼ਨ ਸਵੀਕਾਰ ਕੀਤੇ ਜਾਣ ਦੇ ਸਬੰਧ ਵਿੱਚ ਭਾਰਤ ਸਰਕਾਰ ਤੇ ਕਤਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੱਸ ਦੇਈਏ ਕਿ ਬੀਤੇ 9 ਨਵੰਬਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਸਾਬਕਾ ਨੇਵੀ ਅਫਸਰਾਂ ਨਾਲ ਗੱਲਬਾਤ ਕਰਨ ਲਈ ਦੂਜਾ ਕਾਂਸੁਲਰ ਐਕਸੈਸ ਵੀ ਮੂਲ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਇਹ ਮਾਮਲਾ ਬਹੁਤ ਨਾਜ਼ੁਕ ਹੈ ਇਸ ਲਈ ਭਾਰਤ ਸਰਕਾਰ ਲਗਾਤਾਰ ਕਤਰ ਦੇ ਸੰਪਰਕ ਵਿੱਚ ਹੈ।
ਗੌਰਤਲਬ ਹੈ ਕਿ 26 ਅਕਤੂਬਰ ਨੂੰ ਕਤਰ ਦੀ ਇੱਕ ਅਦਾਲਤ ਨੇ ਭਾਰਤ ਦੇ 8 ਸਾਬਕਾ ਨੇਵੀ ਅਫਸਰਾਂ ਨੂੰ ਮੌ.ਤ ਦੀ ਸਜ਼ਾ ਸੁਣਾ ਦਿੱਤੀ। ਰਿਪੋਰਟ ਮੁਤਾਬਕ 8 ਅਫਸਰਾਂ ‘ਤੇ ਕਤਰ ਦੇ ਸਬਮਰੀਨ ਪ੍ਰੋਜੈਕਟ ਨਾਲ ਜੁੜੀ ਜਾਣਕਾਰੀ ਇਜ਼ਰਾਈਲ ਨੂੰ ਦੇਣ ਦਾ ਇਲਜ਼ਾਮ ਹੈ। ਹਾਲਾਂਕਿ, ਕਤਰ ਨੇ ਹੁਣ ਤੱਕ ਇਲਜ਼ਾਮ ਜਨਤਕ ਨਹੀਂ ਕੀਤੇ ਹਨ। 30 ਅਕਤੂਬਰ ਨੂੰ 8 ਸਾਬਕਾ ਨੇਵੀ ਅਫਸਰਾਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਕ ਭਾਰਤ ਕਤਰ ਨੂੰ ਮਨਾਉਣ ਦੇ ਲਈ ਤੁਰਕੀ ਦੀ ਮਦਦ ਲੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –