Religious political events among factors: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ । ਇਸੇ ਵਿਚਾਲੇ WHO ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। WHO ਨੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਣ ਦੇ ਪਿੱਛੇ ਪਿਛਲੇ ਮਹੀਨੇ ਹੋਈਆਂ ਚੋਣਾਂ ਅਤੇ ਕੁੰਭ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।
ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਤੋਂ ਵੀ ਇਹ ਸਾਬਿਤ ਹੋਇਆ ਹੈ । ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੇ ਵਧਣ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ।
ਹਾਲਾਂਕਿ, WHO ਨੇ ਕਿਸੇ ਵੀ ਪ੍ਰੋਗਰਾਮ ਦਾ ਨਾਮ ਨਹੀਂ ਲਿਆ, ਪਰ ਕਿਹਾ ਗਿਆ ਹੈ ਬਹੁਤ ਸਾਰੇ ਧਾਰਮਿਕ ਅਤੇ ਰਾਜਨੀਤਿਕ ਸਮਾਗਮਾਂ ਵਿੱਚ ਭਾਰੀ ਭੀੜ ਦਾ ਇਕੱਠੇ ਹੋਣ ਸੰਕ੍ਰਮਣ ਵਧਣ ਦਾ ਇੱਕ ਕਾਰਨ ਹੈ । ਇਹ ਸਮਾਗਮਾਂ ਵਿੱਚ ਲਾਪਰਵਾਹੀ ਵਰਤੀ ਗਈ ਹੈ। WHO ਨੇ ਇਹ ਵੀ ਕਿਹਾ ਹੈ ਕਿ ਸੰਕ੍ਰਮਣ ਵਧਣ ਵਿੱਚ ਇਨ੍ਹਾਂ ਫੈਕਟਰਾਂ ਦੀ ਕਿੰਨੀ ਭੂਮਿਕਾ ਰਹੀ ਹੈ, ਹਾਲੇ ਇਸ ਬਾਰੇ ਸਥਿਤੀ ਸਾਫ਼ ਨਹੀਂ ਹੈ।
WHO ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾ ਦਾ B.1.617 ਰੂਪ ਸਭ ਤੋਂ ਪਹਿਲਾਂ ਅਕਤੂਬਰ 2020 ਵਿੱਚ ਸਾਹਮਣੇ ਆਇਆ ਸੀ। ਇੱਥੇ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਵਾਧੇ ਨੇ ਕੁਝ ਹੋਰ ਰੂਪਾਂ ਜਿਵੇਂ ਕਿ B.1.617 ਅਤੇ B.1.1.7 ਬਾਰੇ ਬਹੁਤ ਸਾਰੇ ਰੂਪਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।
ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੇ ਹਫਤਾਵਾਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਸਕਾਰਾਤਮਕ ਨਮੂਨਿਆਂ ਵਿੱਚੋਂ 0.1% ਨੂੰ ਗਲੋਬਲ ਇਨੀਸ਼ੀਏਟਿਵ ਡਾਟਾ ‘ਤੇ ਕ੍ਰਮਬੱਧ ਕੀਤਾ ਗਿਆ ਸੀ, ਤਾਂ ਜੋ ਕੋਰੋਨਾ ਰੂਪਾਂ ਦਾ ਪਤਾ ਲਗਾਇਆ ਜਾ ਸਕੇ।