salmonella with onions: ਕੋਰੋਨਾ ਮਗਰੋਂ ਹੁਣ ਇਕ ਹੋਰ ਬਿਮਾਰੀ ਨੇ ਲੋਕਾਂ ਨੂੰ ਆਪਣੀ ਚਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਅਤੇ ਕੈਨੇਡਾ ਦੇ ਕਈ ਰਾਜਾਂ ‘ਚ 400 ਤੋਂ ਵੱਧ ਲੋਕ ਸਾਲਮੋਨੇਲਾ ਬੈਕਟੀਰੀਆ ਨਾਲ ਇੰਫੈਕਟਿਡ ਪਾਏ ਗਏ। ਰਿਪੋਰਟ ਦੀ ਮੰਨੀਏ ਤਾਂ ਹਜੇ ਤੱਕ 60 ਲੋਕ ਇਸ ਬੈਕਟਰੀਆ ਨਾਲ ਸੰਕਰਮਿਤ ਹੋ ਚੁੱਕੇ ਹਨ ਅਤੇ ਹਸਪਤਾਲ ‘ਚ ਦਾਖਲ ਹਨ। ਜਾਣਕਾਰੀ ਮੁਤਾਬਕ ਇਹ ਸੰਕ੍ਰਮਣ ਇੱਕ ਕੰਪਨੀ ਦੁਆਰਾ ਸਪਲਾਈ ਕੀਤੇ ਪਿਆਜ਼ ਖਾਣ ਨਾਲ ਹੋਇਆ।
ਇਸ ਬੈਕਟੀਰੀਆ ਕਾਰਨ ਲੋਕਾਂ ‘ਚ ਆਮ ਤੌਰ ‘ਤੇ ਦਸਤ, ਬੁਖਾਰ ਤੇ ਪੇਟ ਵਿੱਚ ਦਰਦ ਵਰਗੇ ਲੱਛਣ ਨਜ਼ਰ ਆਉਂਦੇ ਹਨ। ਲੱਛਣ 6 ਘੰਟਿਆਂ ਤੋਂ ਲੈਕੇ 6 ਦਿਨਾਂ ਦੇ ਅੰਦਰ ਸਾਹਮਣੇ ਆਉਂਦੇ ਹਨ। ਸਾਲਮੋਨੇਲਾ ਦੇ ਪ੍ਰਭਾਵ ਸਭ ਤੋਂ ਵੱਧ 5 ਸਾਲ ਤੋਂ ਛੋਟੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬੱਚਿਆਂ ‘ਤੇ ਹੁੰਦਾ ਹੈ। ਰਿਪੋਰਟਾਂ ਅਨੁਸਾਰ ਹਜੇ ਤੱਕ ਇਸ ਨਾਲ ਅਮਰੀਕਾ ਦੇ 31 ਰਾਜਾਂ ਦੇ ਲੋਕ ਸ਼ਿਕਾਰ ਹੋਏ ਹਨ। ਜਿਹਨਾਂ ‘ਚ ਇਹ ਬੈਕਟੀਰੀਆ ਥੌਮਸਨ ਇੰਟਰਨੈਸ਼ਨਲ ਨਾਮਕ ਇਕ ਕੰਪਨੀ ਦੁਆਰਾ ਸਪਲਾਈ ਕੀਤੇ ਗਏ ਪਿਆਜ਼ ਕਾਰਨ ਫੈਲਿਆ ਹੈ। ਥੌਮਸਨ ਇੰਟਰਨੈਸ਼ਨਲ ਨੇ ਮੰਨਿਆ ਕਿ ਲੋਕ ਲਾਲ ਪਿਆਜ਼ ਕਾਰਨ ਸੰਕ੍ਰਮਿਤ ਹੋ ਰਹੇ ਹਨ। ਜਿਸ ਮਗਰੋਂ ਹੁਣ ਬਾਜ਼ਾਰ ‘ਚੋਂ ਵੀ ਪਿਆਜ਼ ਨੂੰ ਵਾਪਸ ਮੰਗਵਾ ਰਹੀ ਹੈ।