Samia suluhu hassan : ਤਨਜ਼ਾਨੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਔਰਤ ਨੇ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ ਹੈ। ਮਹਿਲਾ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦਾਰ-ਉਸ-ਸਲਾਮ ਵਿੱਚ ਸਟੇਟ ਹਾਊਸ ਦੇ ਸਰਕਾਰੀ ਦਫਤਰ ਵਿਖੇ ਸਹੁੰ ਚੁੱਕੀ ਹੈ। ਇਤਿਹਾਸ ਰਚਣ ਵਾਲੀ ਸਾਮੀਆ ਸੁਲਹੁਹੁ ਹਸਨ ਨੇ ਤਨਜ਼ਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਸਾਮੀਆ ਸੁਲਹੁਹੁ ਹਸਨ ਦੀ ਉਮਰ 61 ਸਾਲ ਹੈ। ਹਸਨ ਨੇ ਹਿਜਾਬ ਪਾ ਕੇ ਅਤੇ ਕੁਰਾਨ ਨੂੰ ਆਪਣੇ ਸੱਜੇ ਹੱਥ ਵਿੱਚ ਫੜ ਕੇ ਅਹੁਦੇ ਦੀ ਸਹੁੰ ਚੁੱਕੀ ਹੈ।
ਤਨਜ਼ਾਨੀਆ ਦੇ ਸੰਵਿਧਾਨ ਦੇ ਅਨੁਸਾਰ, ਹਸਨ 2025 ਵਿੱਚ ਹੋਣ ਵਾਲੀਆਂ ਚੋਣਾਂ ਤੱਕ ਦੇਸ਼ ਦਾ ਸਰਵਉਚ ਅਹੁਦਾ ਸੰਭਾਲਣਗੇ। ਫਰਵਰੀ ਦੇ ਅਖੀਰ ਤੋਂ ਮੰਗੂਫੁਲੀ ਨੂੰ ਜਨਤਕ ਰੂਪ ਵਿੱਚ ਨਹੀਂ ਵੇਖਿਆ ਗਿਆ ਸੀ। ਇਸ ਤੋਂ ਬਾਅਦ, ਇਹ ਅਫਵਾਹ ਸੀ ਕਿ ਉਨ੍ਹਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਦੇਸ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੱਥੇ ਮਈ 2020 ਤੋਂ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸਹੁੰ ਚੁੱਕ ਸਮਾਰੋਹ ਵਿੱਚ ਪੂਰਬੀ ਅਫਰੀਕਾ ਦੇ ਦੇਸ਼ ਦੇ ਚੀਫ਼ ਜਸਟਿਸ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਹੈ। ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਅਲੀ ਹਸਨ ਮਿੰਨੀ, ਜਕਾਇਆ ਕਿੱਕਵੇਤੇ ਅਤੇ ਆਬਿਦ ਕਰੂਮੇ ਵੀ ਇਸ ਮੌਕੇ ਮੌਜੂਦ ਸਨ।