ਸਵਿਟਜ਼ਰਲੈਂਡ ਦੀ ਕੋਰਟ ਨੇ ਭਾਰਤੀ ਮੂਲ ਦੇ ਅਰਬਪਤੀ ਤੇ ਬ੍ਰਿਟੇਨ ਦੀ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਸਵਿਸ ਕੋਰਟ ਵੱਲੋਂ ਉਨ੍ਹਾਂ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰਿਵਾਰ ਦੇ 4 ਮੈਂਬਰਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ‘ਤੇ ਕਾਮਿਆਂ ਨਾਲ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਹਨ ਪਰ ਕੋਰਟ ਨੇ ਉਨ੍ਹਾਂ ਖਿਲਾਫ ਮਨੁੱਖੀ ਤਸਕਰੀ ਦੇ ਸਾਰੇ ਦੋਸ਼ ਹਟਾ ਦਿੱਤੇ ਹਨ।
ਰਿਪੋਰਟ ਮੁਤਾਬਕ ਦਿੱਗਜ਼ ਉਦਯੋਗਪਤੀ ਪ੍ਰਕਾਸ਼ ਹਿੰਦੂਜਾ ਤੇ ਉਨ੍ਹਾਂ ਦੀ ਪਤਨੀ ਕਮਲ ਹਿੰਦੂਜਾ ਨੂੰ ਸਾਢੇ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ ਅਜੇ ਤੇ ਨੂੰਹ ਨਮਰਤਾ ਨੂੰ 4-4 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਨਾਲ ਹੀ ਕੋਰਟ ਨੇ ਉਨ੍ਹਾਂ ਨੂੰ 950,000 ਅਮਰੀਕੀ ਡਾਲਰ ਮੁਆਵਜ਼ੇ ਵਜੋਂ ਦੇਣ ਨੂੰ ਕਿਹਾ ਹੈ। ਭਾਰਤੀ ਮੂਲ ਦੇ ਉਦਯੋਗਪਤੀ ਪ੍ਰਕਾਸ਼ ਹਿੰਦੂਜਾ, ਉਨ੍ਹਾਂ ਦੀ ਪਤਨੀ, ਪੁੱਤਰ ਤੇ ਨੂੰਹ ‘ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ ਜਿਸ ਵਿਚ ਉਨ੍ਹਾਂ ਦੇ ਭਾਰਤੀ ਕਾਮੇ ਸ਼ਾਮਲ ਸਨ ਜੋ ਜਿਨੇਵਾ ਸਥਿਤ ਹਿੰਦੂਜਾ ਪਰਿਵਾਰ ਦੇ ਵਿਲਾ ਵਿਚ ਕੰਮ ਕਰਦੇ ਸਨ।
ਹਿੰਦੂਜਾ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ ਕੋਰਟ ਦੇ ਫੈਸਲੇ ਤੋਂ ਉਹ ਕਾਫੀ ਦੁਖੀ ਹਨ ਤੇ ਉਹ ਉਪਰੀ ਅਦਾਲਤ ਵਿਚ ਅਪੀਲ ਕਰਨਗੇ। ਪਰਿਵਾਰ ਨੂੰ ਨਿਆਂ ਵਿਵਸਥਾ ‘ਤੇ ਪੂਰਾ ਭਰੋਸਾ ਹੈ। ਪੀੜਤਾਂ ਦੇ ਵਕੀਲ ਨੇ ਦੱਸਿਆ ਕਿ ਕੁਝ ਕਾਮਿਆਂ ਨੂੰ ਮਾਸਿਕ ਸਿਰਫ 10,000 ਦਿੱਤੇ ਜਾਂਦੇ ਸਨ ਤੇ ਉਨ੍ਹਾਂ ਤੋਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਵਾਇਆ ਜਾਂਦਾ ਸੀ। ਕੁਝ ਦਿਨ ਤਾਂ ਉਨ੍ਹਾਂ ਨੂੰ ਵਿਲਾ ਦੇ ਤਹਿਖਾਨੇ ਵਿਚ ਫਰਸ਼ ਦੇ ਗੱਦੇ ਲਗਾ ਕੇ ਸੌਣਾ ਪੈਂਦਾ ਸੀ। ਵਕੀਲ ਨੇ ਇਹ ਵੀ ਦੱਸਿਆ ਕਿ ਸਾਰੇ ਕਾਮਿਆਂ ਦੇ ਪਾਸਪੋਰਟ ਤੱਕ ਜ਼ਬਤ ਕਰ ਲਏ ਗਏ ਸਨ ਤਾਂ ਕਿ ਉਹ ਵਾਪਸ ਨਾ ਜਾ ਸਕਣ।
ਇਹ ਵੀ ਪੜ੍ਹੋ : ਬਰਨਾਲਾ ‘ਚ ਵੱਡੀ ਵਾਰ/ਦਾਤ, ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋ/ਲੀ, ਫਿਰ ਖੁਦ ਦੀ ਜੀਵਨ ਲੀਲਾ ਕੀਤੀ ਸਮਾਪਤ
ਸਵਿਸ ਕੋਰਟ ਨੇ ਕਿਹਾ ਕਿ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਨੂੰ ਕਾਮਿਆਂ ਦਾ ਸ਼ੋਸ਼ਣ ਕਰਨ ਲਈ ਦੋਸ਼ੀ ਪਾਇਆ ਗਿਆ। ਇਸ ਤੋਂ ਇਲਾਵਾ ਕੋਰਟ ਨੇ ਕਾਮਿਆਂ ਨੂੰ ਸਵਿਟਜ਼ਰਲੈਂਡ ਵਿਚ ਬਰਾਬਰ ਅਹੁਦਿਆਂ ਲਈ ਤਨਖਾਹ ਦੇ 10ਵੇਂ ਹਿੱਸੇ ਤੋਂ ਵੀ ਘੱਟ ਵੇਤਨ ਦਿਤਾ ਜਾ ਰਿਹਾ ਸੀ।