ਆਸਟ੍ਰੇਲੀਆ ਵਿੱਚ ਰਹਿਣ ਵਾਲੇ ਇੱਕ ਸਿੱਖ ਟੈਕਸੀ ਡ੍ਰਾਈਵਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਿਸਦੇ ਬਾਅਦ ਸੋਸ਼ਲ ਮੀਡੀਆ ‘ਤੇ ਉਸਦੀ ਖੂਬ ਤਾਰੀਫ ਹੋ ਰਹੀ ਹੈ। ਚਰਨਜੀਤ ਸਿੰਘ ਅਟਵਾਲ ਮੈਲਬਰਨ ਵਿੱਚ ਰਹਿੰਦੇ ਹਨ ਤੇ ਉੱਥੇ ਪਿਛਲੇ 30 ਸਾਲਾ ਤੋਂ ਡ੍ਰਾਈਵਰ ਦਾ ਕੰਮ ਕਰ ਰਹੇ ਹਨ। ਰੋਜ਼ਾਨਾ ਦੀ ਤਰ੍ਹਾਂ ਉਸ ਦਿਨ ਵੀ ਉਹ ਟੈਕਸੀ ਚਲਾ ਰਹੇ ਸਨ। ਉਦੋਂ ਉਨ੍ਹਾਂ ਨੇ ਕਾਰ ਦੀ ਪਿਛਲੀ ਸੀਟ ‘ਤੇ ਇੱਕ ਬੈਗ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਉਸਨੂੰ ਚੈੱਕ ਕੀਤਾ ਤਾਂ ਉਸ ਵਿੱਚ 8000 ਆਸਟ੍ਰੇਲੀਅਨ ਡਾਲਰ ਯਾਨੀ ਕਿ ਕਰੀਬ ਚਾਰ ਲੱਖ ਰੁਪਏ ਪਏ ਸਨ। ਉਹ ਤੁਰੰਤ ਸਾਰਾ ਕੈਸ਼ ਲੈ ਕੇ ਪੁਲਿਸ ਦੇ ਕੋਲ ਪਹੁੰਚੇ ਤੇ ਪੂਰਾ ਮਾਮਲਾ ਦੱਸਦਿਆਂ ਸਾਰਾ ਕੈਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸੋਸ਼ਲ ਮੀਡੀਆ ਅਤੇ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦੇ ਇਸ ਕਦਮ ਦੀ ਖੂਬ ਤਾਰੀਫ ਹੋ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਯਾਤਰੀਆਂ ਦੀਆਂ ਛੱਡੀਆਂ ਗਈਆਂ ਚੀਜ਼ਾਂ ਲੱਭਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਪਿਛਲੀ ਸੀਟ ‘ਤੇ ਕਰੀਬ 8 ਹਜ਼ਾਰ ਡਾਲਰ ਮਿਲੇ ਤੇ ਉਹ ਤੁਰੰਤ ਨਕਦੀ ਲੈ ਕੇ ਪੁਲਿਸ ਦੇ ਕੋਲ ਗਏ। ਉਨ੍ਹਾਂ ਨੇ ਦੱਸਿਆ ਕਿ ਪੈਸਿਆਂ ਨੂੰ ਆਪਣੇ ਕੋਲ ਰੱਖਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਬਿਲਕੁਲ ਨਹੀਂ ਆਇਆ।
ਦੱਸ ਦੇਈਏ ਕਿ ਪੁਲਿਸ ਨੇ ਪੈਸਿਆਂ ਦੇ ਮਾਲਕ ਨੂੰ ਲੱਭ ਕੇ ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰ ਦਿੱਤਾ। ਪੈਸਿਆਂ ਨਾਲ ਭਰੇ ਬੈਗ ਦਾ ਮਾਲਕ ਟੈਕਸੀ ਡ੍ਰਾਈਵਰ ਦੀ ਈਮਾਨਦਾਰੀ ਦੇਖ ਕੇ ਖੁਸ਼ ਹੋ ਗਿਆ ਤੇ ਉਸਨੇ ਇਸਦੇ ਦੇ ਬਦਲੇ ਵਿੱਚ ਡ੍ਰਾਈਵਰ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਕੰਮ ਦੇ ਲਈ ਇਨਾਮ ਲੈਣ ਦੀ ਜ਼ਰੂਰਤ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –