ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਖਤਰਨਾਕ ਟਰਬੁਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ। ਇਸ ਟਰਬੁਲੈਂਸ ਕਾਰਨ 30 ਹੋਰ ਲੋਕ ਜ਼ਖਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਏਅਰਲਾਈਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਾਂਚ ‘ਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਕਰ ਰਹੀ ਹੈ। 73 ਸਾਲਾ ਬ੍ਰਿਟਿਸ਼ ਯਾਤਰੀ ਜੈਫਰੀ ਕਿਚਨ ਦੀ ਫਲਾਈਟ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਕਿਟੀਪੋਂਗ ਕਿਟੀਕਾਚੋਰਨ ਨੇ ਇਹ ਜਾਣਕਾਰੀ ਦਿੱਤੀ। 20 ਮਈ ਨੂੰ, ਲੰਡਨ (ਹੀਥਰੋ) ਤੋਂ ਸਿੰਗਾਪੁਰ ਲਈ ਉਡਾਨ ਭਰਨ ਵਾਲੀ ਸਿੰਗਾਪੁਰ ਏਅਰਲਾਈਨਜ਼ (SIA) ਦੀ ਉਡਾਣ SQ321 ਰਵਾਨਗੀ ਦੇ ਲਗਭਗ 10 ਘੰਟੇ ਬਾਅਦ, 37,000 ਫੁੱਟ ਦੀ ਉਚਾਈ ‘ਤੇ ਇਰਾਵਦੀ ਬੇਸਿਨ ‘ਤੇ ਗੰਭੀਰ ਟਰਬੁਲੇਂਸ ਦਾ ਸਾਹਮਣਾ ਕਰਨਾ ਪਿਆ। ਪਾਇਲਟ ਨੇ ਫਿਰ ਮੈਡੀਕਲ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਜਹਾਜ਼ ਨੂੰ ਬੈਂਕਾਕ ਵੱਲ ਮੋੜ ਦਿੱਤਾ।
ਇਸ ਘਟਨਾ ‘ਚ ਜ਼ਖਮੀ ਹੋਏ ਯਾਤਰੀਆਂ ਦਾ ਬੈਂਕਾਕ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਬੋਇੰਗ 777-300ER ਜਹਾਜ਼ 211 ਯਾਤਰੀਆਂ ਅਤੇ ਚਾਲਕ ਦਲ ਦੇ 18 ਮੈਂਬਰਾਂ ਨੂੰ ਲੈ ਕੇ ਸਿੰਗਾਪੁਰ ਜਾ ਰਿਹਾ ਸੀ। ਇਸ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਜਹਾਜ਼ ਵਿਚ ਆਸਟ੍ਰੇਲੀਆ ਤੋਂ 56, ਕੈਨੇਡਾ ਤੋਂ 2, ਜਰਮਨੀ ਤੋਂ 1, ਭਾਰਤ ਤੋਂ 3, ਇੰਡੋਨੇਸ਼ੀਆ ਤੋਂ 2, ਆਈਸਲੈਂਡ ਤੋਂ 1, ਆਇਰਲੈਂਡ ਤੋਂ 4, ਇਜ਼ਰਾਈਲ ਤੋਂ 1, ਮਲੇਸ਼ੀਆ ਤੋਂ 16, ਮਿਆਂਮਾਰ ਤੋਂ 2, ਨਿਊਜ਼ੀਲੈਂਡ ਤੋਂ 23 ਫਿਲੀਪੀਨਜ਼ ਤੋਂ 5, ਸਿੰਗਾਪੁਰ ਤੋਂ 41, ਦੱਖਣੀ ਕੋਰੀਆ ਤੋਂ 1, ਸਪੇਨ ਤੋਂ 2, ਯੂਨਾਈਟਿਡ ਕਿੰਗਡਮ ਤੋਂ 47 ਅਤੇ ਅਮਰੀਕਾ ਤੋਂ 4 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਪਰਬਤਾਰੋਹੀ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ
ਸਿੰਗਾਪੁਰ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਹ ਚੁਨ ਫੋਂਗ ਨੇ ਕਿਹਾ ਕਿ ਏਅਰਲਾਈਨ ਘਟਨਾ ਦੀ ਜਾਂਚ ਵਿੱਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਨੇ ਚਾਂਗੀ ਹਵਾਈ ਅੱਡੇ ‘ਤੇ 22 ਮਈ ਨੂੰ ਰਾਹਤ ਉਡਾਣ ਰਾਹੀਂ ਸਿੰਗਾਪੁਰ ਪਹੁੰਚੇ 131 ਯਾਤਰੀਆਂ ਅਤੇ ਚਾਲਕ ਦਲ ਦੇ 12 ਮੈਂਬਰਾਂ ਦਾ ਸਵਾਗਤ ਕੀਤਾ।
ਏਅਰਲਾਈਨ ਨੇ ਪੁਸ਼ਟੀ ਕੀਤੀ ਕਿ 22 ਮਈ ਨੂੰ ਰਾਹਤ ਉਡਾਣ ਰਾਹੀਂ ਸਿੰਗਾਪੁਰ ਪਹੁੰਚੇ 131 ਯਾਤਰੀਆਂ ਅਤੇ ਚਾਲਕ ਦਲ ਦੇ 12 ਮੈਂਬਰਾਂ ਦਾ ਚਾਂਗੀ ਹਵਾਈ ਅੱਡੇ ‘ਤੇ ਗੋਹ ਦੁਆਰਾ ਸਵਾਗਤ ਕੀਤਾ ਗਿਆ। ਗੋਹ ਚੁਨ ਫੋਂਗ ਨੇ ਕਿਹਾ- ਬਾਕੀ 79 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਵੀ ਬੈਂਕਾਕ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: