ਪੜ੍ਹਾਈ ਦੇ ਲਈ ਬ੍ਰਿਟੇਨ(UK) ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ Spouse visa ਦੀ ਸੁਵਿਧਾ ਨਹੀਂ ਮਿਲੇਗੀ। UK ਸਰਕਾਰ ਨੇ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਹੈ। ਇਸ ਫੈਸਲੇ ਨਾਲ ਪੜ੍ਹਾਈ ਦੇ ਲਈ UK ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਹਾਲਾਂਕਿ ਇਹ ਫ਼ੈਸਲਾ ਇਸ ਸਾਲ ਸਤੰਬਰ ਵਿੱਚ ਜਾਣ ਵਾਲੇ ਵਿਦਿਆਰਥੀਆਂ ‘ਤੇ ਲਾਗੂ ਨਹੀਂ ਹੋਵੇਗਾ।
ਦਰਅਸਲ, ਇਹ ਫ਼ੈਸਲਾ ਅਗਲੇ ਜਨਵਰੀ ਵਿੱਚ ਜਿਹੜੇ ਵਿਦਿਆਰਥੀ UK ਵਿੱਚ ਦਾਖਲਾ ਲੈਣਗੇ, ਉਨ੍ਹਾਂ ‘ਤੇ ਇਹ ਨਿਯਮ ਲਾਗੂ ਹੋਵੇਗਾ। ਪਹਿਲਾਂ UK ਵਿੱਚ ਸਟੱਡੀ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ Spouse Visa ਵੀ ਦਿੱਤਾ ਜਾਂਦਾ ਸੀ। ਪੜ੍ਹਾਈ ਤੋਂ ਬਾਅਦ ਵਿਦਿਆਰਥੀ ਤੇ ਉਸਦੇ ਜੀਵਨਸਾਥੀ ਨੂੰ ਵੀ ਦੋ ਸਾਲ ਦਾ ਵਰਕ ਵੀਜ਼ਾ ਮਿਲਦਾ ਸੀ।
ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਯੂਕੇ ਦੇ ਗ੍ਰਹਿ ਸਕੱਤਰ ਸੁਵੇਲਾ ਬ੍ਰੇਵਰਮੈਨ ਨੇ ਭਾਰਤੀ, ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ Spouse Visa ‘ਤੇ ਪਾਬੰਦੀ ਲੱਗ ਸਕਦੀ ਹੈ ਕਿਉਂਕਿ ਅਜਿਹੇ ਬਹੁਤ ਸਾਰੇ ਲੋਕ ਯੂਕੇ ਆ ਰਹੇ ਹਨ, ਜਿਨ੍ਹਾਂ ਕੋਲ ਹੁਨਰ ਨਹੀਂ ਹੈ। ਇੰਨਾ ਹੀ ਨਹੀਂ ਉਨ੍ਹਾਂ ਕੋਲ ਕੋਈ ਤਕਨੀਕੀ ਸਿੱਖਿਆ ਵੀ ਨਹੀਂ ਹੈ, ਜਿਸ ਨਾਲ ਯੂਕੇ ਨੂੰ ਕੋਈ ਫਾਈਦਾ ਹੋ ਸਕੇ।
ਦੱਸ ਦੇਈਏ ਕਿ ਬ੍ਰਿਟੇਨ ਵਿੱਚ 2020 ਵਿੱਚ 48,639 ਭਾਰਤੀ ਵਿਦਿਆਰਥੀ ਯੂਕੇ ਪਹੁੰਚੇ ਸਨ । 2021 ਵਿੱਚ 55,903 ਅਤੇ ਮਾਰਚ 2022 ਤੱਕ 2,00,978 ਲੋਕ ਯੂਕੇ ਪਹੁੰਚੇ, ਜਿਨ੍ਹਾਂ ਵਿੱਚ 80 ਫੀਸਦੀ ਪੰਜਾਬੀ ਮੂਲ ਦੇ ਸੀ । ਇਸ ਸਾਲ ਮਾਰਚ 2023 ਤੱਕ ਇਹ ਅੰਕੜਾ ਦੋ ਲੱਖ ਨੂੰ ਪਾਰ ਕਰ ਗਿਆ ਹੈ, ਜਿਸ ਵਿੱਚ 85 ਫੀਸਦੀ ਵਿਦਿਆਰਥੀ ਵਿਆਹੇ ਹੋਏ ਸੀ, ਜਿਨ੍ਹਾਂ ਦਾ ਟੀਚਾ ਕਿਸੇ ਤਰ੍ਹਾਂ ਬ੍ਰਿਟੇਨ ਪਹੁੰਚਣਾ ਸੀ । ਉੱਥੇ ਜਾ ਕੇ ਵਿਦਿਆਰਥੀ ਦਾ ਜੀਵਨ ਸਾਥੀ ਘੱਟ ਤਨਖ਼ਾਹ ‘ਤੇ ਕੰਮ ਵਿੱਚ ਲੱਗ ਗਏ।
ਵੀਡੀਓ ਲਈ ਕਲਿੱਕ ਕਰੋ -: