ਤਾਇਵਾਨ ਦੇ ਪੂਰਬੀ ਤੱਟ ‘ਤੇ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਹੈ। ਕੁਝ ਦੇਰ ਦੇ ਲਈ ਤਾਇਵਾਨ ਦੀ ਰਾਜਧਾਨੀ ਦੀਆਂ ਸਾਰੀਆਂ ਇਮਾਰਤਾਂ ਹਿੱਲੀਆਂ, ਪਰ ਹੁਣ ਤੱਕ ਇਸ ਵਿੱਚ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੌਸਮ ਬਿਊਰੋ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਹੁਲਿਐਨ ਕਾਊਂਟੀ ਦੇ ਨੇੜੇ ਸਮੁੰਦਰ ਵਿੱਚ 7.2 ਕਿਮੀ. ਦੀ ਡੂੰਘਾਈ ਵਿੱਚ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਤੇਜ਼ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਹਨ। ਸਾਰੇ ਆਪਣੇ ਘਰਾਂ ਤੇ ਦਫਤਰਾਂ ਵਿੱਚੋਂ ਨਿਕਲ ਗਏ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ
ਦੱਸ ਦੇਈਏ ਕਿ ਇਸ ਸਤੋਂ ਪਹਿਲਾਂ ਤਾਇਵਾਨ ਦੇ ਉੱਤਰ-ਪੂਰਬ ਵਿੱਚ 18 ਸਤੰਬਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਉਸ ਦੌਰਾਨ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਸੀ। ਭੂਚਾਲ ਕਾਰਨ ਇਮਾਰਤਾਂ ਹਿਲ ਗਈਆਂ ਸਨ। ਹਾਲਾਂਕਿ ਉਸ ਦੌਰਾਨ ਵੀ ਨੁਕਸਾਨ ਨੂੰ ਲੈ ਕੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…